Thursday, April 16, 2026

ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦਾ ਸਮਾਪਤੀ ਸਮਾਰੋਹ ਆਯੋਜਿਤ

ਸਿਮਲਾ, ਮਨਾਲੀ ਤੇ ਬਟਾਲਾ ਤੋਂ ਬੱਚਿਆਂ ਨੇ ਲਿਆ ਹਿੱਸਾ

PPN1309201801ਬਟਾਲਾ, 13 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਐਸੋਸੀਏਸ਼ਨ ਬਟਾਲਾ ਵਿਖੇ ਡਾਇਓਸਿਸ ਅੰਮ੍ਰਿਤਸਰ (ਸੀ.ਐਨ.ਆਈ) ਵਲੋਂ ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦੇ ਤੀਸਰੇ ਦਿਨ ਸਮਾਪਤੀ ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ।ਤੀਸਰੇ ਦਿਨ ਦੇ ਮੁੱਖ ਮਹਿਮਾਨਾਂ ਵਿਚ ਪੀ.ਕੇ ਸਾਮੰਤਾਰਾਏ, ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲਿਲੀ ਸਾਮੰਤਾਰਾਏ (ਐਡਮੀਸਟੇਟ ਡੀ.ਓ.ਏ), ਰਛਪਾਲ ਸਿੰਘ ਅਸਿਸਟੈਂਟ ਇੰਸਪੈਕਟਰ ਜਨਰਲ ਪੁਲਿਸ ਸ਼ਾਮਲ ਹੋਏ।ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਉਨਾਂ ਦੀ ਸਖ਼ਤ ਮਿਹਨਤ, ਲਗਨ, ਕਾਬਲੀਅਤ ਦੀ ਵਡਿਆਈ ਕੀਤੀ ।
ਤੀਸਰੇ ਦਿਨ ਵਾਲੀਬਾਲ, ਫੁੱਟਬਾਲ, ਬੈਡਮਿੰਟਨ, ਬਾਸਕਿਟਬਾਲ ਫਾਈਨਲ ਖੇਡਾਂ `ਚ ਹੋਈਆਂ।ਵਾਲੀਬਾਲ ਖੇਡ ਵਿਚ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਪਹਿਲੇ, ਬੇਰਿੰਗ ਸਕੂਲ ਦੂਸਰੇ ਅਤੇ ਆਕਲੈਂਡ ਹਾਊਸ ਸ਼ਿਮਲਾ ਤੀਸਰੇ ਸਥਾਨ `ਤੇ ਰਹੇ।ਇਸੇ ਤਰਾਂ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੂਸਰੇ ਅਤੇ ਬਿਸ਼ਪ ਕੋਟਨ ਸਕੂਲ ਸ਼ਿਮਲਾ ਤੀਸਰੇ ਸਥਾਨ `ਤੇ ਰਹੇ। ਬੈਡਮਿੰਟਨ ਵਿਚ ਬੇਰਿੰਗ ਸਕੂਲ ਬਟਾਲਾ ਪਹਿਲੇ, ਬਿਸ਼ਪ ਕੋਟਨ ਸਕੂਲ ਸ਼ਿਮਲਾ ਦੂਸਰੇ ਅਤੇ ਆਕਲੈਂਡ ਹਾਊਸ ਸ਼ਿਮਲਾ ਤੀਸਰੇ ਸਥਾਨ `ਤੇ ਰਹੇ।ਬਾਸਕਿਟਬਾਲ ਵਿਚ ਬੇਰਿੰਗ ਸਕੂਲ ਮੌਕੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ, ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿਚ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਮਨ ਮੋਹ ਲੈਣ ਵਾਲਾ ਮਲਵਈ ਗਿੱਧਾ ਪੇਸ਼ ਕੀਤਾ ਗਿਆ।ਇਸ ਮੌਕੇ ਡੈਰਿਕ ਏਂਗਲਸ, ਡਾ. ਐਡਵਰਡ ਮਸੀਹ, ਡਾ. ਰਾਜਨ ਚੌਧਰੀ, ਪਰਵੇਜ਼, ਡਾ. ਐਸ.ਐਸ ਨਿੱਜਰ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply