Monday, March 16, 2026

ਗੁਰਮੀਤ ਸਿੰਘ ਘੋੜਾ ਨੇ ਕਰਾਸ ਕੰਟਰੀ ਚੈਂਪੀਅਨਸ਼ਿਪ `ਚ ਜਿੱਤਿਆ ਗੋਲਡ ਮੈਡਲ

PPN1309201804ਭੀਖੀ (ਮਾਨਸਾ), 13 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਖੇਡ ਸਟੇਡੀਅਮ ਵਿਖੇ ਚੱਲ ਰਹੇ ਕੋਚਿੰਗ ਸੈਂਟਰ ਦੇ ਐਥਲੈਟਿਕਸ ਈਵੈਂਟ ਦੇ ਕੋਚ ਗੁਰਮੀਤ ਸਿੰਘ ਘੋੜਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਈਕਰਾਸ ਕੰਟਰੀ ਚੈਂਪੀਅਨਸ਼ਿਪ ਦੇ ਵਿੱਚ 10 ਕਿਲੋਮੀਟਰ ਦੀ ਰੇਸ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਰਾਮਪਾਲ ਢੈਪਈ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਗੁਰਮੀਤ ਸਿੰਘ ਨੂੰ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਖੇਡ ਕੋਚਿੰਗ ਸੈਂਟਰ ਨੇ ਇੱਕ ਹੋ ਮੱਲ ਮਾਰੀ ਹੈ ਅਤੇ  ਆਸ ਹੈ ਕਿ ਭਵਿੱਖ ਵਿੱਚ ਵੀ ਨੌਜਵਾਨ ਇਸੇ ਤਰ੍ਹਾਂ ਮੈਡਲ ਲੈ ਕੇ ਆਉਣਗੇ।ੲਸ ਮੌਕੇ ਕੋਚ ਸੁਨੀਲ ਕੁਮਾਰ, ਡੀ.ਪੀ.ਈ ਬੁੱਧ ਸਿੰਘ, ਐਮਸੀ ਮੱਖਣ ਹਾਜ਼ੀ, ਸਰਪੰਚ ਧੰਨਜੀਤ ਸਿੰਘ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply