
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਸ੍ਰੀਮਤੀ ਹਰਸੋਇਨ ਕੋਰ ਸਰਕਾਰੀਆ ਨੇ ਐਡੀਸ਼ਨਲ ਮੈਬਰ ਇੰਚਾਰਜ ਦਾ ਅਹੁੱਦਾ ਸੰਭਾਲਿਆ।ਉਨਾਂ ਦਾ ਫੁੱਲਾਂ ਦਾ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ।ਉਹ ਪਿਛਲੇ ਕੁੱਝ ਸਮੇ ਤੋ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਡਜ ਐਵੀਨਿਊ ਵਿਖੇ ਵੀ ਬਤੌਰ ਮੈਬਰ ਇੰਚਾਰਜ ਆਪਣੀਆਂ ਸੇਵਾਵਾਂ ਦੇ ਰਹੇ ਹਨ।ਇਸ ਮੌਕੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਐਡੀਸ਼ਨਲ ਸੈਕਟਰੀ ਹਰਮਿੰਦਰ ਸਿੰਘ, ਡਾਇਰੈਕਟਰ ਐਜੂਕੇਸ਼ਨ ਧਰਮਵੀਰ ਸਿੰਘ, ਸਕੁਲ ਦੇ ਮੈਬਰ ਇੰਚਾਰਜ ਨਵਦੀਪ ਸਿੰਘ, ਰਨਦੀਪ ਸਿੰਘ ਅਤੇ ਸਕੂਲ ਪਿ੍ਰੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਸੇਠੀ ਹਾਜਰ ਸਨ।
Punjab Post Daily Online Newspaper & Print Media