Saturday, August 8, 2026

ਦੋ ਹਫਤੇ ਦੀ ਡੇਅਰੀ ਸਿਖਲਾਈ ਕੋਰਸ ਦੀ ਕੌਂਸਲਿੰਗ 17 ਸਤੰਬਰ ਤੋਂ – ਡਿਪਟੀ ਡਾਇਰੈਕਟਰ ਡੇਅਰੀ

ਅੰਮਿ੍ਤਸਰ, 15 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ Dairy Cowsਅਤੇ ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ `ਤੇ ਪੰਜਾਬ ਸਰਕਾਰ ਵਲੋਂ ਦੌ ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ 17 ਤੋਂ 28 ਸਤੰਬਰ ਤੱਕ ਚਲਾਇਆ ਜਾ ਰਿਹਾ ਹੈ।
     ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਇਸ ਕੋਰਸ ਵਿੱਚ ਲੜਕਾ ਜਾਂਲੜਕੀ ਜਿਸ ਦੀ ਉਮਰ 18 ਤੋਂ 50 ਸਾਲ ਤੱਕ, ਬੇਰੁਜਗਾਰ, ਪੰਜਾਬੀ ਪਾਸ ਅਤੇ ਪੇਂਡੂ ਖੇਤਰ ਨਾਲ ਸਬੰਧ ਰੱਖਦਾ ਹੋਵੇ ਉਹ ਇਸ ਕੋਰਸ ਵਿੱਚ ਭਾਗ ਲੈ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਸਿਖਲਾਈ ਲਈ ਜਨਰਲ ਕੈਟਾਗਰੀ ਨਾਲ ਸਬੰਧਤ ਸਿਖਿਆਰਥੀਆਂ ਤੋਂ 1000/- ਅਤੇ ਅਨੂਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀਆਂ ਤੋਂ 750/- ਰੁ: ਫੀਸ ਵਸੂਲ ਕੀਤੀ ਜਾਵੇਗੀ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਸਬੰਧੀ ਕੌਂਸਲਿੰਗ 17 ਸਤੰਬਰ ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਐਟ ਵੇਰਕਾ, ਆਪੋਜਿਟ ਮਿਲਕ ਪਲਾਂਟ ਵਿਖੇ ਰੱਖੀ ਗਈ ਹੈ।ਸਿਖਿਆਰਥੀ ਆਪਣੇ ਨਾਲ ਅਸਲ ਪੜ੍ਹਾਈ ਦਾ ਸਬੂਤ, ਅਧਾਰ ਕਾਰਡ ਅਤੇ ਜੇਕਰ ਕੋਈ ਸਿਖਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧ ਰਖਦਾ ਹੈ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ।ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਪਸ਼ੂਆਂ ਦੀਆਂ ਨਸਲਾਂ, ਉਹਨਾਂ ਦੀ ਖਾਦ ਖੁਰਾਕ, ਸਾਂਭ ਸੰਭਾਲ, ਦੁੱਧ ਅਤੇ ਦੁੱਧ ਤੋਂ ਪਦਾਰਥ ਤਿਆਰ ਕਰਨ ਸਬੰਧੀ ਅਤੇ ਦੁੱਧ ਦੇ ਸੁਚੱਜੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਸਿਖਿਆਰਥੀ ਪਸ਼ੂਆਂ ਦੀ ਖਰੀਦ ਲਈ, ਕੱਟੀਆਂ ਵੱਛੀਆਂ ਦੀ ਖਰੀਦ, ਦੁੱਧ ਦੇ ਪਦਾਰਥ ਬਣਾਉਣ ਲਈ ਲੋੜੀਂਦੀ ਮਸ਼ੀਨਰੀ, ਬੀ.ਐਮ.ਸੀ ਲਈ ਮਿਲਕਿੰਗ ਮਸ਼ੀਨ, ਦੁੱਧ ਅਤੇ ਦੁੱਧ ਦੇ ਪਦਾਰਥਾਂ ਦੀ ਢੋਆ ਢੋਆਈ ਲਈ ਗੱਡੀ ਖਰੀਦਣ ਲਈ, ਦੁੱਧ ਅਤੇ ਦੁੱਧ ਦੇ ਪਦਾਰਥ ਵੇਚਣ ਲਈ ਆਊਟਲੈਟ ਬਣਾਉਣ ਲਈ ਸੱਸਤੇ ਵਿਆਜ ਦਰ `ਤੇ ਕਰਜਾ ਪ੍ਰਾਪਤ ਕਰ ਸਕਦਾ ਹੈ ਅਤੇ ਨਾਬਾਰਡ ਵਲੋਂ ਜਨਰਲ ਕੈਟਾਗਰੀ ਲਈ 25 ਫੀਸਦੀ ਅਤੇ ਅਨੁਸੂਚਿਤ ਜਾਤੀ ਨੂੰ 33.33 ਫੀਸਦੀ ਸਬਸਿਡੀ ਦਿੱਤੀ ਜਾਵੇਗੀ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply