ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੰਧੂ) – ਏ.ਆਈ.ਯੂ ਵੱਲੋਂ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਆਲ ਇੰਡੀਆ ਇੰਟਰਵਰਸਿਟੀ ਪੱਧਰ ਦੇ ਬਹੁ ਖੇਡ
ਮੁਕਾਬਲਿਆਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਸਪੋਰਟਸ ਸਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋ. ਡਾ. ਸੁਖਦੇਵ ਸਿੰਘ ਦੀ ਦੇਖ-ਰੇਖ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦੇ ਬੇਮਿਸਾਲ ਪ੍ਰਬੰਧਾਂ ਹੇਠ ਸ਼ੁਰੂ ਹੋਏ ਇੰਟਰ ਕਾਲਜ ਬਹੁ-ਖੇਡ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਅੱਜ ਤੋਂ ਮਹਿਲਾ-ਪੁਰਸ਼ਾਂ ਦੇ ਏ ਤੇ ਬੀ ਡਵੀਜਨ ਦੇ ਚੈਸ (ਸ਼ਤਰੰਜ਼) ਮੁਕਾਬਲੇ ਸ਼ੁਰੂ ਹੋ ਗਏ।ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਦੀ ਅਗੁਵਾਈ ਤੇ ਸੀਨੀਅਰ ਨੈਸ਼ਨਲ ਫਿੱਡੇ ਆਰਬਿੱਟਰ ਰੋਹਿਤ ਸ਼ਰਮਾ ਫਿੱਡੇ ਆਰਬਿੱਟਰ ਸੰਜੀਵ ਸ਼ਰਮਾ ਤੇ ਵਰੁਣ ਕੁਮਾਰ ਦੀ ਦੇਖ-ਰੇਖ ਪਹਿਲੇ ਦਿਨ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨ ਤਾਰਨ, ਜਲੰਧਰ, ਪਠਾਨਕੋਟ, ਨਵਾਂ ਸ਼ਹਿਰ, ਬਟਾਲਾ, ਸੁਲਤਾਨਪੁਰ ਲੋਧੀ, ਜਲੰਧਰ ਕੈਂਟ ਆਦਿ ਸ਼ਹਿਰਾਂ ਦੇ ਕਾਲਜਾਂ ਦੇ ਸੈਂਕੜੇ ਮਹਿਲਾ ਪੁਰਸ਼ ਚੈਸ ਖਿਡਾਰੀਆਂ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ।ਪਹਿਲੇ ਦਿਨ ਅੰਮ੍ਰਿਤਸਰ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਤੇ ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ।ਇਸ ਮੌਕੇ ਮਨਪ੍ਰੀਤ ਸਿੰਘ, ਜਤਿਨ ਪਰਮਾਰ, ਬਰੀਜੇਸ਼ ਤਲਵਾਰ, ਦੀਦਾਰ ਸਿੰਘ, ਸੰਜੀਵ ਵੈਦ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media