Tuesday, June 16, 2026

ਖਾਲਸਾ ਕਾਲਜ ਤੇ ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਬਣੇ ਰੱਸਾਕਸ਼ੀ ਚੈਂਪੀਅਨ

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਬਹੁ ਖੇਡ ਮੈਦਾਨ ਵਿਖੇ ਮਹਿਲਾ-ਪੁਰਸ਼ਾਂ ਦੇ ਰੱਸਾਕੱਸ਼ੀ ਮੁਕਾਬਲੇ ਦੇਰ ਸ਼ਾਮ PPN1509201806ਗਏ ਸੰਪੰਨ ਹੋ ਗਏ। ਇੰਚਾਰਚ ਕੋਚ ਜਗਦੀਪ ਸਿੰਘ, ਟੀ.ਡੀ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਰਣਕੀਰਤ ਸਿੰਘ ਸੰਧੂ, ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਪੁਰਸ਼ਾਂ ਦੇ ਏ ਡਵੀਜਨ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੂਜੇ ਤੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਤੀਸਰੇ ਸਥਾਨ `ਤੇ ਰਹੇ।ਮਹਿਲਾਵਾਂ ਦੇ ਵਰਗ ਵਿੱਚ ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਪਹਿਲੇ, ਐਚ.ਐਮ.ਵੀ ਜਲੰਧਰ ਦੂਜੇ ਜਦੋਂ ਕਿ ਐਸ.ਜੀ.ਏ.ਡੀ ਖਡੂਰ ਸਾਹਿਬ ਤਰਨ ਤਾਰਨ ਤੀਸਰੇ ਸਥਾਨ `ਤੇ ਰਿਹਾ। ਮਹਿਲਾਵਾਂ ਦੇ ਬੀ ਡਵੀਜਨ ਵਰਗ ਵਿੱਚ ਜੀ.ਐਨ ਖਾਲਸਾ ਕਾਲਜ ਸੰਗਢੇਸੀਆਂ ਪਹਿਲੇ, ਜੀ.ਐਨ.ਐਨ ਕਾਲਜ ਨਕੋਦਰ ਦੂਜੇ ਤੇ ਗੁਰੂ ਜੀ.ਏ.ਡੀ ਚੋਹਲਾ ਸਾਹਿਬ ਤਰਨ ਤਾਰਨ ਤੀਸਰੇ ਸਥਾਨ `ਤੇ ਰਿਹਾ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪਿਸ਼ੌਰਾ ਸਿੰਘ ਧਾਰੀਵਾਲ ਤੇ ਜੀ.ਐਨ.ਡੀ.ਯੂ ਖੇਡ ਪ੍ਰਬੰਧਕਾਂ ਸਾਂਝੇ ਤੌਰ ਤੇ ਅਦਾ ਕੀਤੀ।ਕੋਚ ਰਣਕੀਰਤ ਸਿੰਘ ਸੰਧੂ ਤੇ ਪਿਸ਼ੌਰਾ ਸਿੰਘ ਧਾਰੀਵਾਲ ਨੇ ਦੱਸਿਆ ਕਿ ਜੇਤੂ ਟੀਮਾਂ ਦੇ ਖਿਡਾਰੀਆਂ ਦਾ ਕੈਂਪ ਲਗਾਉਣ ਉਪਰੰਤ ਅੰਤਰ-ਵਰਸਿਟੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਵਾਈ ਜਾਵੇਗੀ।ਉਨ੍ਹਾਂ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਖਾਲਸਾ ਕਾਲਜ ਦੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਕੋਚ ਬਚਨਪਾਲ ਸਿੰਘ, ਕੋਚ ਗੁਰਬਿੰਦਰ ਸਿੰਘ, ਕੋਚ ਮਨਪ੍ਰੀਤ ਸਿੰਘ, ਕੋਚ ਨਵਨੀਤ ਸਿੰਘ, ਕੋਚ ਗੁਰਜੀਤ ਸਿੰਘ, ਪ੍ਰੋ. ਕੁਲਵੰਤ ਸਿੰਘ, ਰਾਜਦੀਪ ਕੌਰ, ਗਗਨਦੀਪ ਕੌਰ, ਸਵਿਤਾ ਕੁਮਾਰੀ, ਜਗਜੀਤ ਸਿੰਘ, ਸ਼ਮਸ਼ੇਰ ਸਿੰਘ ਵਡਾਲੀ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply