Sunday, April 19, 2026

ਐਸੋਸੀਏਸ਼ਨ ਆਫ ਪ੍ਰਿੰਟਰਜ਼ ਦੀ 6ਵੀਂ ਸਾਲਾਨਾ ਜਨਰਲ ਮੀਟਿੰਗ ਹੋਈ

ਬਟਾਲਾ, 16 ਸਤੰਬਰ (ਪੰਜਾਬ ਪੋਸਟ-  ਨਰਿੰਦਰ ਬਰਨਾਲ) – ਐਸੋਸੀਏਸ਼ਨ ਆਫ ਪ੍ਰਿੰਟਰਜ਼ (ਰਜਿ:) ਦੀ 6ਵੀਂ ਸਾਲਾਨਾ ਜਨਰਲ ਮੀਟਿੰਗ ਬਟਾਲਾ ਕਲੱਬ ਵਿਖੇ PPN1609201804ਹੋਈ।ਜਿਸ ਵਿਚ ਪ੍ਰੈਸ ਮਾਲਕਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਾਲ 2018-19 ਲਈ ਮਾਰਬਲ ਪ੍ਰੈਸ ਦੇ ਹਰਦੀਪ ਸਿੰਘ ਭਾਟੀਆ ਨੂੰ ਪ੍ਰਧਾਨ, ਸ਼੍ਰੀ ਰਾਮ ਪੇਪਰ ਦੇ ਗੌਰਵ ਸਭਰਵਾਲ ਨੂੰ ਜਨਰਲ ਸਕੱਤਰ, ਖੰਨਾ ਪ੍ਰੈਸ ਪਰਦੀਪ ਖੰਨਾ ਨੂੰ ਖਜਾਨਾ ਸਕੱਤਰ ਨਿਯੁੱਕਤ ਕੀਤਾ ਗਿਆ।ਇਸ ਮੌਕੇ ਨਵਗਠਿਤ ਅਹੁੱਦੇਦਾਰਾਂ ਨੇ ਮੈਂਬਰਾਂ ਨੂੰੇ ਵਿਸ਼ਵਾਸ਼ ਦਿਵਾਇਆ ਕਿ ਐਸੋਸੀਏਸ਼ਨ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਕੰਮ ਕਰਦੀ ਰਹੇਗੀ ਅਤੇ ਪ੍ਰਿੰਟ ਬਿਸਨੈਸ਼ ਪ੍ਰਮੋਸ਼ਨ ਲਈ ਮਾਹਰਾਂ ਨੂੰ ਬੁਲਾ ਕੇ ਸੈਮੀਨਾਰ ਵੀ ਕੀਤੇ ਜਾਣਗੇ ਤਾਂ ਜੋ ਪ੍ਰਿੰਟ ਇੰਡਸਟਰੀ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।    
    ਸਾਬਕਾ ਪ੍ਰਧਾਨ ਹਰਬਖਸ਼ ਸਿੰਘ ਨੇ ਨਵਗਠਿਤ ਟੀਮ ਨੂੰ ਵਧਾਈ ਦਿੱਤੀ ਤੇ ਪਿਛਲੇ ਸਾਲ ਦੌਰਾਨ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ਵਿਚ ਸਮਾਜ ਭਲਾਈ ਤੇ `ਅੱਗ ਤੋਂ ਬਚਾਓ` ਕੈਂਪ ਤਿੰਨ ਵਾਰ ਪ੍ਰਿੰਟ-ਯਾਤਰਾ ਦੇ ਨਾਲ ਐਸੋਸੀਏਸ਼ਨ ਨੂੰ ਪ੍ਰਿੰਟਿੰਗ-ਇੰਡਸਟਰੀ ਵਿਚ ਵਿਸ਼ੇਸ਼ ਸਨਮਾਨ ਤੇ ਸਥਾਨ ਪ੍ਰਾਪਤ ਹੋਇਆ।ਉਨਾਂ ਨੇ ਮੈਂਬਰਾਂ ਨੂੰ ਇਸੇ ਹੀ ਉਤਸ਼ਾਹ ਨਾਲ ਹੋਰ ਕੰਮ ਕਰਨ ਲਈ ਪ੍ਰੇਰਿਆ ।
ਇਸ ਮੌਕੇ ਗੁਰਮੁੱਖ ਸਿੰਘ ਸਟੇਜ ਸਕੱਤਰ, ਅਨੁਜ ਮਹਾਜਨ, ਈਸ਼ੂ ਮਲਹੋਤਰਾ, ਚੰਦਰ ਤਰੇਹਨ, ਕਪਿਲ ਚੋਪੜਾ, ਪ੍ਰਿਤਪਾਲ ਸਿੰਘ, ਬਰਿੰਦਰ ਸਿੰਘ, ਮਨੋਜ ਖੰਨਾ, ਸਰਬਜੀਤ ਸਿੰਘ, ਰਜ਼ਨੀਸ਼ ਸ਼ਰਮਾ, ਪਰਮਿੰਦਰ ਸਿੰਘ, ਸੁਰਿੰਦਰ ਕੁਮਾਰ, ਈਸ਼ਾਂ ਮਹਾਜਨ ਆਦਿ ਹਾਜ਼ਰ ਸਨ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply