ਭੀਖੀ, 16 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਬਲਾਕ ਸੰਮਤੀ ਜੋਨ
ਖੀਵਾਂ ਕਲਾਂ ਤੋ ਆਪ ਦੀ ਉਮੀਦਵਾਰ ਹਰਜੀਤ ਕੋਰ ਦੇ ਹੱਕ ਵਿਚ ਪ੍ਰਚਾਰ ਕੀਤਾ ਅਤੇ ਜਿਲ੍ਹਾ ਪਰਿਸ਼ਦ ਜੋਨ ਦਲੇਲ ਸਿੰਘ ਵਾਲਾ ਤੋਂ ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਅਮਰੀਕ ਸਮਾਂਓ ਦੀ ਹਮਾਇਤ ਕਰਨ ਦਾ ਵੀ ਐਲਾਨ ਕੀਤਾ। ਇਹ ਐਲਾਨ ਪਿੰਡ ਖੀਵਾ ਕਲਾਂ ਵਿਖੇ ਇਕ ਭਰਵੀ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕੀਤਾ ਗਿਆ।ਉਹਨਾਂ ਕਿਹਾ ਕਿ ਸੱਤਰ ਸਾਲ ਤੋ ਅਕਾਲੀ ਕਾਂਗਰਸੀਆਂ ਨੇ ਕੁੱਟਿਆ ਅਤੇ ਲੁੱਟਿਆ ਹੈ। ਵੋਟਾਂ ਲੈਣ ਲਈ ਅਕਾਲੀ ਦਲ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਤੋ ਵੀ ਗਰੇਜ਼ ਨਹੀਂ ਕੀਤਾ।
ਦੁਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌਂ ਖਾ ਕੇ ਗੁਰੂਆਂ ਦੀ ਬੇਅਦਬੀ ਕੀਤੀ ਹੈ ।ਚੋਣਾਂ ਦੋਰਾਨ ਸ਼ਰਾਬ ਅਤੇ ਪੈਸੇ ਵੰਡਣ ਵਾਲੇ ਪਿੰਡ ਦਾ ਟੋਭਾ ਨਹੀਂ ਆਪਣਾ ਢਿੱਡ ਭਰਨਗੇ।ਉਨ੍ਹਾ ਕਿਹਾ ਕਿ ਲਾਲਚ ਨੂੰ ਤਿਆਗ ਕੇ ਮਜਦੂਰਾਂ ਕਿਸਾਨਾਂ ਦੀ ਗੱਲ ਕਰਨ ਵਾਲੇ ਇਮਾਨਦਾਰ ਤੇ ਨਿਧੜਕ ਉਮੀਦਵਾਰਾਂ ਨੂੰ ਵੋਟ ਦਿਓ।ਕਾਗਰਸੀਆਂ ਤੇ ਅਕਾਲੀਆਂ ਨੂੰ ਪੂਰੇ ਹੋਸਲੇ ਨਾਲ ਇੱਕ ਹੋ ਕੇ ਸਬਕ ਸਿਖਾਓ।ਉਹਨਾਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਕੇ ਰੈਲੀ ਦੀ ਸਮਾਪਤੀ ਕੀਤੀ।ਇਸ ਮੋਕੇ ਜੀਵਨ ਬੱਪੀਆਣਾ, ਗੁਰਪ੍ਰੀਤ ਭੁੱਚਰ, ਮਾਸਟਰ ਵਰਿੰਦਰ ਸੋਨੀ, ਲਿਬਰੇਸ਼ਨ ਦੇ ਕਿਸਾਨ ਆਗੂ ਭੋਲਾ ਸਿੰਘ ਸਮਾਓ, ਰਾਜਿੰਦਰ ਜਾਫਰੀ, ਹਰਮਨ ਫਫੜੇ ਭਾਈਕੇ, ਪਰਦੀਪ ਗੁਰੂ ਆਦਿ ਹਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media