ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਗੁਰਦੁਆਰਾ ਦਸ਼ਮੇਸ਼
ਕਲਚਰ ਸੈਂਟਰ ਕੈਲਗਿਰੀ ਕਨੇਡਾ ਵਿਖੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ।ਉਸ ਨਾਲ ਸਿੱਖ ਸੰਗਤਾਂ ਦੇ ਮਨ੍ਹਾਂ ਨੂੰ ਭਾਰੀ ਠੇਸ ਪਹੁੰਚੀ ਹੈ।ਇਹ ਕਿੰਨ੍ਹੀ ਘਿਨੋਣੀ ਹਰਕਤ ਹੈ ਕਿ ਗੁਰਬਾਣੀ ਅਤੇ ਧਾਰਮਿਕ ਲਿਟਰੇਚਰ ਨੂੰ ਕੂੜ੍ਹਾ ਕਰਕਟ ਸੁਟੱਣ ਵਾਲੇ ਕੂੜ੍ਹਾ ਦਾਨ ਵਿਚ ਸੁੱਟਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸੰਗਤਾਂ ਇਸ ਗੱਲ ਦੀ ਜਾਣਕਾਰੀ ਗੁਰਦੁਆਰੇ ਦੇ ਪ੍ਰਧਾਨ ਰਣਬੀਰ ਸਿੰਘ ਪਰਮਾਰ ਨੂੰ ਦੇਣ ਲਈ ਪਹੁੰਚੀਆਂ ਤਾਂ ਪ੍ਰਧਾਨ ਨੇ ਸਿੱਖ ਸੰਗਤਾਂ ਉਪਰ ਵੀ ਆਪਣੇ ਗੁੰਡਿਆਂ ਕੋਲੋਂ ਹਮਲਾ ਕਰਵਾਇਆ।ਕਿੰਨ੍ਹੀ ਸ਼ਰਮ ਦੀ ਗੱਲ ਹੈ ਕਿ ਇੱਕ ਗੁਰਦੁਆਰੇ ਦਾ ਪ੍ਰਧਾਨ ਗੁਰਬਾਣੀ ਦੀ ਬੇਅਦਬੀ ਕਰਵਾ ਕੇ ਸੰਗਤਾਂ ਨੂੰ ਕਹਿੰਦਾ ਹੈ ਕਿ ਬੇਅਦਬੀ ਉਸ ਨੇ ਕਰਵਾਈ ਹੈ ਤੁਸੀਂ ਕਰਨਾ ਹੈ ਕਰ ਲਵੋ? ਲੱਖ ਲਾਹਨਤ ਹੈ ਇਸ ਤਰ੍ਹਾਂ ਦੇ ਪ੍ਰਧਾਨ ਦੇ।ਜਥੇਦਾਰ ਨੇ ਕਿਹਾ ਕਿ ਅਜਿਹੇ ਆਦਮੀ ਨੂੰ ਗੁਰਦੁਆਰਾ ਸਾਹਿਬ ਜੀ ਦੀ ਪ੍ਰਧਾਨਗੀ `ਤੇ ਨਹੀਂ ਰਹਿਣਾ ਚਾਹੀਦਾ।ਸਿੱਖ ਸੰਗਤਾਂ ਇਸ ਦਾ ਡੱਟ ਕੇ ਵਿਰੋਧ ਕਰਨ ਅਤੇ ਕਨੇਡਾ ਦੀ ਸਰਕਾਰ ਪਾਸੋਂ ਇਸ ਪੁਰ ਕਾਨੂੰਨੀ ਕਾਰਵਾਈ ਕਰਵਾ ਕੇ ਸਜ੍ਹਾ ਦਿਵਾਉਣ।ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹੇ ਮੁੱਦੇ `ਤੇ ਸੰਗਤਾਂ ਦੇ ਨਾਲ ਖੜਾ ਹੈ।ਉਨਾਂ ਨੇ ਸੰਗਤਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਕਿਸੇ ਏਜੰਸੀ ਦੇ ਖਰੀਦੇ ਹੋਏ ਲੋਕ ਹੁੰਦੇ ਹਨ।ਇਸ ਲਈ ਸੰਗਤਾਂ ਪ੍ਰਧਾਨ ਨੂੰ ਤੁਰੰਤ ਪ੍ਰਧਾਨਗੀ ਤੋਂ ਖਾਰਜ ਕਰੇ ਅਤੇ ਅਜਿਹੇ ਮਨਮੱਤੀ ਲੋਕਾਂ ਤੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਸੁਚੇਤ ਰਹਿਣ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media