ਸਮਰਾਲਾ, 21 ਸਤੰਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜ਼ਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ
ਲਾਲ ਜੀ) ਦੀ ਯਾਦ ਵਿੱਚ 19ਵਾਂ ਸਲਾਨਾ ਭੰਡਾਰਾ, ਜੋੜ ਮੇਲਾ ਅਤੇ ਸਭਿਆਚਾਰਕ ਮੇਲਾ ਸੰਤ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਸਵੇਰ ਵੇਲੇ ਗੁਰੂ ਨਾਨਕ ਮੈਡੀਕਲ ਦੋਰਾਹਾ ਦੀ ਟੀਮ ਵੱਲੋਂ ਵੱਖ ਵੱਖ ਰੋਗਾਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਬਾਬਾ ਜਸਵੀਰ ਸਿੰਘ ਪਿੱਪਲ ਮਾਜਰੇ ਵਾਲੇ, ਬਾਬਾ ਸਤਨਾਮ ਸਿੰਘ ਪੋਲੋ ਮਾਜਰੇ ਵਾਲੇ, ਬਾਬਾ ਗੁਰਮਿੰਦਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਸੈਕੜੇ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 8.00 ਵਜੇ ਕੀਤੀ ਗਈ।
ਇਸ ਉਪਰੰਤ ਸਭਿਆਚਾਰਕ ਮੇਲੇ ਦੌਰਾਨ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਕੀਰਤ ਕੌਰ ਰਾਏ ਵਾਇਸ ਆਫ ਪੰਜਾਬ ਜੇਤੂ ਨੇ ਆਪਣੇ ਧਾਰਮਿਕ ਅਤੇ ਹਿੱਟ ਗੀਤਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਪੰਜਾਬ ਦੀ ਹਿੱਟ ਗਾਇਕ ਜੋੜੀ ਵੀਰ ਦਵਿੰਦਰ ਬੀਬਾ ਸੁਖਜੀਤ ਕੌਰ ਨੇ ਪਹਿਲਾਂ ਧਾਰਮਿਕ ਗੀਤ ਗਾਇਆ ਤੇ ਉਸ ਤੋਂ ਬਾਅਦ ‘ਨਾ ਨਿਕਲੀ ਬਾਹਰ ਮੁਟਿਆਰੇ ਅੱਜ ਬਿਜਲੀ ਡਿੱਗ ਪੂ ਤੇਰੇ ਤੇ’, ਆਈਲੈਟਸ, ਹੌਲੀ-ਹੌਲੀ ਤੋਰ ਤਾਂ ਬੁਲਟ ਨੂੰ ਠੰਡ ਲੱਗਦੀ ਬੜੀ ਆਦਿ ਤੋਂ ਇਲਾਵਾ ਹੋਰ ਕਈ ਮਸ਼ਹੂਰ ਗੀਤ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਜਦੋਂ ਵੀਰ ਦਵਿੰਦਰ ਨੇ ਮਾਂ ਵਾਲਾ ਗੀਤ ਗਾਇਆ ਤਾਂ ਉਥੇ ਬੈਠੀਆਂ ਔਰਤਾਂ ਭਾਵੁਕ ਹੋ ਕੇ ਰੋਣ ਲੱਗ ਪਈਆਂ।ਉਸ ਤੋਂ ਬਾਅਦ ਗਾਇਕ ਭੁਪਿੰਦਰ ਬੱਬਲ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਅਨੇਕਾਂ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ। ਪ੍ਰੋਗਰਾਮ ਉਸ ਸਮੇਂ ਸਿਰੇ `ਤੇ ਪੁੱਜ ਗਿਆ।ਸਾਜਨ ਅਲੀ ਮਲੇਰ ਕੋਟਲਾ ਵਾਲਿਆਂ ਨੇ ਕਵਾਲੀ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ।ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਕੀਤੀ ਗਈ।
ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ, ਬਾਬਾ ਬਲਕਾਰ ਸਿੰਘ, ਸੱਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਬਾਬਾ ਗੁਰਚਰਨ ਸਿੰਘ ਮਾਣੇਵਾਲ, ਹਰਪ੍ਰੀਤ ਸਿੰਘ ਮਾਹਲ ਸੀਨੀ: ਅਕਾਲੀ ਲੀਡਰ ਮਨਜਿੰਦਰ ਸਿੰਘ ਅੰਮ੍ਰਿਤਸਰ, ਹਰਜਿੰਦਰ ਸਿੰਘ ਭੁੱਟੋਂ ਇੰਟਰੈਨਸ਼ਨਲ ਕੱਬਡੀ ਖਿਡਾਰੀ, ਡਾ. ਬਲਵਿੰਦਰ ਕੌਂਸਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਬਾਬਾ ਜੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਬੰਟੀ, ਦਰਸ਼ਨ ਸਿੰਘ, ਜਸਪਾਲ ਸਿੰਘ, ਰਵਿੰਦਰ ਪ੍ਰਾਸ਼ਦਿ, ਗੁਰਮੁੱਖ ਸਿੰਘ ਚੱਕ ਸਰਵਨ ਨਾਥ, ਸੁਖਵਿੰਦਰ ਸਿੰਘ ਗਰੇਵਾਲ, ਲੱਕੀ ਰਾਏਕੋਟ, ਜਸਵਿੰਦਰ ਸਿੰਘ, ਗਰੇਵਾਲ, ਪਰਮਿੰਦਰ ਸਿੰਘ ਗਿੱਲ, ਬਾਬਾ ਤੋਤਾ ਜੀ, ਮੇਜਰ ਸਿੰਘ, ਦਲੇਰ ਸਿੰਘ ਕਟਾਣੀ, ਸੋਨੂੰ ਕਟਾਣੀ, ਜਸਦੀਪ ਸਿੰਘ, ਬੰਟੀ ਲੱਲ ਕਲਾਂ, ਸੁਰਿੰਦਰ ਸਿੰਘ, ਜਗਤਾਰ ਸਿੰਘ ਰਾਏਕੋਟ ਤੋਂ ਇਲਾਵਾ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media