ਭੀਖੀ, 21 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿਛਲੇ ਦਿਨੀ ਆਦਰਸ਼ ਸਕੂਲ ਸਾਹਨੇਵਾਲੀ ਦੀ ਪ੍ਰਿੰਸੀਪਲ ਵਲੋ ਵਿਦਿਆਰਥੀਆਂ ਨੂੰ ਪੰਜਾਬੀ ਬੋਲਣ ਅਤੇ
ਹੋਰ ਭੱਦੀ ਸਬਦਾਵਲੀ ਵਰਤਣ ਅਤੇ ਵਿਦਿਆਰਥੀਆਂ ਨੂੰ ਜਲੀਲ ਕਰਨ ਵਿਰੁੱਧ ਵਿਦਆਰਥੀਆਂ ਦੇ ਮਾਪਿਆ ਵੱਲੋ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਿਧਾਣਾ ਅਤੇ ਬੱਚਿਆਂ ਦੇ ਮਾਪਿਆ ਵਲੋਂ ਸਕੂਲ ਦੇ ਬਾਹਰ ਸਾਂਤਮਈ ਧਰਨਾ ਦੇ ਰਹੇ ਆਗੂਆਂ `ਤੇ ਝੂਠੇ ਪੁਲਿਸ ਕੇਸ ਦਰਜ ਕਰਨ ਦੀ ਨਿਖੇਧੀ ਕਰਦੇ ਹੋਏ ਆਲ ਪੰਜਾਬ ਆਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਨੇ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਦਾ ਅੜੀਅਲ ਰਵੱਈਆ ਅਤੇ ਮਾਂ ਬੋੋਲੀ ਪੰਜਾਬੀ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ ਵਿਦਿਆਰਥੀਆਂ ਨੂੰ ਮਾਨਿਸਕ ਪੱਧਰ `ਤੇ ਜਲੀਲ ਕੀਤਾ ਜਾਣਾ ਬਹੁਤ ਹੀ ਘਟੀਆ ਸੋਚ ਹੈ।ਇਹਨਾ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਹੋਏ ਘਪਲਿਆਂ ਦੀ ਉੱਚ ਪਧਰੀ ਜਾਂਚ ਕੀਤੀ ਜਾਵੇ ਅਤੇ ਸਕੂਲ ਦੀ ਪ੍ਰਿਸੀਪਲ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਜੇਕਰ ਪ੍ਰਸਾਸਨ ਅਤੇ ਪੰਜਾਬ ਸਰਕਾਰ ਇਸ ਮਾਮਲੇ `ਚ ਕੋਈ ਕੁਤਾਹੀ ਵਰਤਦੀ ਹੈ ਅਤੇ ਆਗੂਆਂ `ਤੇ ਪਾਏ ਝੂਠੇ ਕੇਸ ਰੱਦ ਨਹੀ ਕਰਦੀ ਤਾਂ ਆਲ ਪੰਜਾਬ ਆਂਗਣਵਾੜੀ ਯੂਨੀਅਨ ਵਲੋਂ ਲੱਖਾ ਸਿਧਾਣਾ ਸਮੇਤ ਸੰਘਰਸ਼ ਕਰ ਰਹੇ ਲੋਕਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਣਦਾ ਯੋਗਦਾਨ ਪਾਇਆ ਜਾਵੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media