ਬਠਿੰਡਾ, 23 ਸਤੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ)- `ਸਰਬੱਤ ਦਾ ਭਲਾ` ਬਠਿੰਡਾ ਇਕਾਈ ਵਲੋਂ ਟਰਸੱਟ ਦੇ ਮੈਨੇਜਿੰਗ ਡਾਇਟੈਕਟਰ ਡਾਕਟਰ
ਐਸ.ਪੀ. ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਲੋਂ ਸ਼ਹਿਰਾਂ ਵਿੱਚ ਸਮਾਜ ਭਲਾਈ ਦੇ ਕੰਮ ਕੀਤੇ ਜਾਦੇ ਹਨ, ਉਥੇ ਹੀ ਪਿੰਡਾਂ ਵਿੱਚ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿਲਾਈ ਕਢਾਈ ਅਤੇ ਕੰਪਿਊਟਰ ਦੀ ਸਿਖਲਾਈ ਦਿੱਤੀ ਜਾਂਦੀ ਹੈ, ਸ਼ਹਿਰ ਦੇ ਲਾਈਨੋਪਾਰ ਇਲਾਕੇ ਦੇ ਪ੍ਰਤਾਪ ਨਗਰ, ਭੁੱਚੋਂ ਮੰਡੀ ਅਤੇ ਗੋਨਿਆਣਾ ਮੰਡੀ ਵਿੱਚ ਕੋਰਸ ਪੂਰਾ ਹੋਣ ‘ਤੇ ਇਕਾਈ ਮੈਂਬਰਾਂ ਵਲੋਂ ਬੱਚਿਆਂ ਨੂੰ ਸੀ.ਐਲ.ਸੀ ਸਰਟੀਫੇਕਟ ਤਕਸੀਮ ਕੀਤੇ ਗਏ।ਇਸ ਮੌਕੇ ਕਰਤਾਰ ਸਿੰਘ ਜੱਜ ਹਰਇੰਦਰਪਾਲ ਸਿੰਘ ਧਵਨ, ਹਰਜੀਤ ਸਿੰਘ ਮਰਵਾਹਾ, ਜਗਦੀਸ਼ ਰਹੇਜ਼ਾ, ਚੰਦਰ ਪ੍ਰਕਾਸ਼, ਰਾਜਿੰਦਰ ਸਿੰਘ ਸਿੱਧੂ ਅਤੇ ਜਗਦੀਸ਼ ਵਰਮਾ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media