Thursday, March 12, 2026

ਮਜੀਠੀਆ ਤੇ ਜਿਲਾ ਪ੍ਰੀਸ਼ਦ ਜੇਤੂ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ PPN2309201809ਬਲਾਕ ਸੰਮਤੀ ਚੋਣਾਂ ’ਚ ਹਲਕਾ ਮਜੀਠਾ ਵਿਚ ਅਕਾਲੀ ਦਲ ਨੂੰ ਮਿਲੀ ਵੱਡੀ ਕਾਮਯਾਬੀ ਲਈ ਜੇਤੂ ਮੈਬਰਾਂ ਅਤੇ ਸਮਰਥਕਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ਕਰਾਨਾ ਕੀਤਾ ਹੈ।  
ਉਹਨਾਂ ਅਰਦਾਸ ਕੀਤੀ ਕਿ ਚੰਗੇ ਹਾਂ ਮੰਦੇ ਹਾਂ ਆਪ ਜੀ ਦੇ ਬੰਦੇ ਹਾਂ, ਆਪ ਜੀ ਨੇ ਸੁਮੱਤ ਅਤੇ ਹਰ ਮੈਦਾਨ ਫਤਹਿ ਬਖਸ਼ਿਸ਼ ਕਰਨੀ। ਉਹਨਾਂ ਕਿਹਾ ਕਿ ਮਜੀਠਾ ’ਚ ਅਕਾਲੀ ਦਲ ਨੂੰ ਮਿਲੀ ਵੱਡੀ ਜਿੱਤ ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਕਾਂਗਰਸ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਸਮੁੱਚਾ ਮਜੀਠਾ ਹਲਕਾ ਉਠ ਖੜਾ ਹੋਇਆ ਹੈ ਜਿਸ ਲਈ ਉਸ ਦਾ ਸੀਸ ਮਜੀਠਾ ਦੀਆਂ ਸੰਗਤਾਂ ਅਗੇ ਹਮੇਸ਼ਾਂ ਝੁਕਦਾ ਰਹੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮਾਜ ਦੀ ਸੇਵਾ ਤੇ ਵਿਕਾਸ ਉਹਨਾਂ ਟੀਚਾ ਰਿਹਾ।ਉਨਾਂ ਕਿਹਾ ਕਿ ਕਾਂਗਰਸੀਆਂ ਨੂੰ ਝੂਠ ਅਤੇ ਧਿਆਨ ਭਟਕਾਊ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਅਤੇ ਸਮਾਜ ਦੇ ਵਿਕਾਸ ਲਈ ਅਗੇ ਆਉਣਾ ਚਾਹੀਦਾ ਹੈ।ਮਜੀਠੀਆ ਅਤੇ ਸਮੱਰਥਕਾਂ ਨੇ ਪੂਰੀ ਸ਼ਰਧਾ ਨਾਲ ਲਾਈਨ ’ਚ ਲੱਗ ਕੇ ਮੱਥਾ ਟੇਕਿਆ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜਥੇਦਾਰ ਸੰਤੋਖ ਸਿੰਘ ਸਮਰਾ, ਜਿਲਾ ਪ੍ਰੀਸ਼ਦ ਦੇ ਜੇਤੂ ਮੈਂਬਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਸਕੱਤਰ ਸਿੰਘ ਮਿੰਟੂ ਮਰੜੀ, ਗੁਰਮੀਤ ਕੌਰ ਕਲੇਰ, ਸਰਬਜੀਤ ਸਿੰਘ ਸਪਾਰੀ ਵਿੰਡ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸੁਖਵਿੰਦਰ ਸਿੰਘ ਗੋਲਡੀ, ਗੁਰਵੇਲ ਸਿੰਘ ਅਲਕੜੇ, ਸਤਪਾਲ ਸਿੰਘ ਢੱਡੇ, ਮੈਨੇਜਰ ਸਰੂਪ ਸਿੰਘ ਢੱਡੇ, ਜਸਪਾਲ ਸਿੰਘ ਢੱਡੇ, ਪ੍ਰਭਪਾਲ ਸਿੰਘ ਝੰਡੇ, ਸਤਨਾਮ ਸਿੰਘ ਅਬਦਾਲ, ਮੇਜਰ ਸਿੰਘ ਕਲੇਰ, ਬਲਵਿੰਦਰ ਸਿੰਘ ਬਲੋਵਾਲੀ, ਹਰਦੇਵ ਸਿੰਘ ਮਰੜੀ, ਸਤਨਾਮ ਸਿੰਘ ਮਰੜੀ, ਸੰਦੀਪ ਸਿੰਘ ਚੁਗਾਵਾਂ, ਪ੍ਰੋ: ਪ੍ਰਮਬੀਰ ਸਿੰਘ ਮਤੇਵਾਲ, ਮਲਕੀਤ ਸਿੰਘ ਸ਼ਾਮਨਗਰ, ਸਤਨਾਮ ਸਿੰਘ ਮੱਲੀ, ਉਪਕਾਰ ਸਿੰਘ ਤਾਰੀ ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply