ਸਮਰਾਲਾ ,23 ਸਤੰਬਰ (ਪੰਜਾਬ ਪੋਸਟ- ਕੰਗ) – ਮੁਤਿਓਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸੀ ਉਮੀਦਵਾਰ ਜਤਿੰਦਰ ਸਿੰਘ ਜੋਗਾ ਨੇ ਆਪਣੇ ਵਿਰੋਧੀ ਅਕਾਲੀ
ਦਲ ਦੇ ਉਮੀਦਵਾਰ ਬਲਜਿੰਦਰ ਸਿੰਘ ਬਬਲੂ ਲੋਪੋਂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।ਉਨ੍ਹਾਂ ਦੀ ਜਿੱਤ ਨਾਲ ਜਿੱਥੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਇਲਾਕੇ ਦੇ ਲੋਕਾਂ ਵਲੋਂ ਵੀ ਵਰ੍ਹਦੇ ਮੀਂਹ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।ਜਤਿੰਦਰ ਸਿੰਘ ਜੋਗਾ ਨੇ ਆਪਣੇ ਜੋਨ ਦੇ ਸਾਰੇ ਪਿੰਡਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ `ਤੇ ਖਰੇ ਉਤਰਨਗੇ।
ਜਿੱਤ ਦੀਆਂ ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ `ਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ ਹਲਕਾ ਵਿਧਾਇਕ ਖੰਨਾ, ਲਖਵੀਰ ਸਿੰਘ ਲੱਖਾ ਹਲਕਾ ਵਿਧਾਇਕ ਪਾਇਲ, ਤੇਜਿੰਦਰ ਸਿੰਘ ਕੂੰਨਰ ਸਕੱਤਰ ਪੰਜਾਬ ਪ੍ਰਦੇਸ਼, ਕਰਨਬੀਰ ਸਿੰਘ ਢਿੱਲੋਂ, ਸੁਖਵੀਰ ਸਿੰਘ ਪੱਪੀ ਮੈਂਬਰ ਬਲਾਕ ਸੰਮਤੀ, ਅਜਮੇਰ ਸਿੰਘ ਪੂਰਬਾ, ਅਵਤਾਰ ਸਿੰਘ ਘੁਲਾਲ, ਲਬੀ ਢਿੱਲੋਂ, ਮਨਪ੍ਰੀਤ ਸਿੰਘ ਜਲਣਪੁਰ, ਸਨੀ ਦੂਆ ਐਮ.ਸੀ, ਕਰਮ ਸਿੰਘ ਉਟਾਲਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਬਜੀਤ ਸਿੰਘ ਖੀਰਨੀਆਂ, ਸੁੱਖਾ ਪਵਾਤ, ਰਮਨ ਬਹਿਲੋਲਪੁਰ, ਦੀਪੀ ਚਹਿਲਾਂ, ਕਮਲ ਮਾਦਪੁਰ, ਮਿੱਠੂ ਬਲਾਲਾ ਆਦਿ ਤੋਂ ਇਲਾਵਾ ਇਲਾਕਾ ਭਰ ਦੇ ਲੋਕ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media