Tuesday, October 6, 2026

ਪਿੰਡ ਫਹਿਤਗੜ੍ਹ ਵਿਖੇ ਲਗਾਇਆ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ਸੈਮੀਨਾਰ

PPN2809201815ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਸਾਡੀ ਸਾਰਿਆਂ ਦੀ ਜਿਮ੍ਹਦਾਰੀ ਬਣਦੀ ਹੈ ਅਸੀਂ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਈਏ ਅਤੇ ਖੁਲੇ ਵਿੱਚ ਪਖਾਨੇ ਨਾ ਜਾਈਏ, ਕੁਦਰਤੀ ਸਰੋਤ ਪਾਣੀ ਦੀ ਬੱਚਤ ਕਰੀਏ ਅਤੇ ਪਾਣੀ ਨੂੰ ਗੰਦਾ ਨਾ ਕਰੀਏ।ਇਹ ਪ੍ਰਗਟਾਵਾ ਸ੍ਰੀਮਤੀ ਮਨਿੰਦਰ ਕੋਰ ਡੀ.ਐਲ.ਸੀ ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਪਠਾਨਕੋਟ ਨੇ ਪਿੰਡ ਫਹਿਤਗੜ੍ਹ ਬਲਾਕ ਪਠਾਨਕੋਟ ਵਿਖੇ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ਸਵੱਛਤਾ ਹੀ ਸੇਵਾ ਅਧੀਨ ਲਗਾਏ ਸੈਮੀਨਾਰ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੇਮ ਲਤਾ ਮਾਸਟਰ ਮੋਟੀਵੇਟਰ, ਪ੍ਰਦੀਪ ਮੋਟੀਵੇਟਰ ਆਦਿ ਹਾਜ਼ਰ ਸਨ।
     ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਸ੍ਰੀਮਤੀ ਮਨਿੰਦਰ ਕੋਰ ਨੇ ਕਿਹਾ ਕਿ ਸਾਨੂੰ ਅਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ ਅਤੇ ਅਗਰ ਅਸੀਂ ਜਾਗਰੂਕ ਹੋਵਾਂਗੇ ਤੱਦ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋ ਘਰ੍ਹਾਂ ਵਿੱਚ ਹੀ ਪਖਾਨੇ ਬਣਾਉਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਸਾਨੂੰ ਉਸ ਸੁਵਿਧਾ ਤੋਂ ਲਾਭ ਉਠਾਦਿਆਂ ਹੋਏ ਘਰ੍ਹਾ ਵਿੱਚ ਪਖਾਨੇ ਬਣਾਉਂਣੇ ਚਾਹੀਦੇ ਹਨ ਖੁਲੇ ਵਿੱਖ ਪਖਾਨਾ ਨਹੀਂ ਜਾਣਾ ਚਾਹੀਦਾ।
ਪਿੰਡ ਫਹਿਤਗੜ੍ਹ ਵਿਖੇ ਹੀ ਇੱਕ ਜਾਗਰੁਕਤਾ ਰੈਲੀ ਵੀ ਕੱਢੀ ਗਈ, ਜਿਸ ਵਿੱਚ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਅਤੇ ਸਾਫ ਪਾਣੀ ਪੀਣ ਲਈ ਜਾਗਰੁਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਹ ਸਾਡੀ ਜਿਮ੍ਹੇਵਾਰੀ ਬਣਦੀ ਹੈ ਕਿ ਅਗਰ ਕਿਸੇ ਸਥਾਨ `ਤੇ ਪਾਣੀ ਦੀ ਟੂਟੀ ਖੁਲੀ ਪਈ ਹੈ ਤਾਂ ਉਸ ਨੂੰ ਬੰਦ ਕਰੀਏ ਤਾਂ ਜੋ ਪਾਣੀ ਜੋ ਵਿਅਰਥ ਹੋ ਰਿਹਾ ਹੈ ਉਸ ਦੀ ਬੱਚਤ ਕੀਤੀ ਜਾਵੇ।

 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply