ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗਾਏ ਗੀਤ
ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਅਮਨ) – ਪੰਜਾਬ ਨਾਟਸ਼ਾਲਾ `ਚ ਵੀਰਵਾਰ ਦੀ ਸ਼ਾਮ ਪ੍ਰਸਿੱਧ ਗਾਇਕ ਮਹਿੰਦਰ ਕਪੂਰ ਦੀ 10ਵੀਂ ਬਰਸੀ ਨੂੰ ਸਮਰਪਿਤ ਨਾਈਟ ‘ਆਧਾ ਹੈ ਚੰਦਰਮਾ…..’ ਪੇਸ਼ ਕੀਤੀ ਗਈ।ਪ੍ਰੋਗਰਾਮ ਦੀ ਸ਼ੁਰੂਆਤ ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਅਤੇ ਦਲਜੀਤ ਅਰੋੜਾ ਨੇ ਸ਼ਮਾ ਰੋਸ਼ਨ ਕਰਕੇ ਕੀਤੀ।ਤਕਰੀਬਨ ਦੋ ਘੰਟੇ ਤੱਕ ਚੱਲੇ ਇਸ ਸੰਗੀਤਕ ਪ੍ਰੋਗਰਾਮ ਦੀ ਖੂਬੀ ਇਹ ਰਹੀ ਦੀ ਐਸ.ਟੀ.ਐਫ ਦੇ ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਹਿੰਦਰ ਕਪੂਰ ਦੇ ਗੀਤ ‘ਕਯਾ ਖੂਬ ਲਗਤੀ ਹੋ ਬੜੀ ਸੁੰਦਰ ਦਿਖਤੀ ਹੋ……’ ਦੀ ਦਿਲਕਸ਼ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਪੰਜਾਬੀ ਸਕਰੀਨ ਕਲੱਬ ਵਲੋਂ ਨਾਟਸ਼ਾਲਾ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਵਿੱਚ ਕਪੂਰ ਸਾਹਿਬ ਦੇ ਗੀਤ ‘ਆਧਾ ਹੈ ਚੰਦਰਮਾ ਰਾਤ ਆਧੀ, ਰਹਿ ਨਹੀਂ ਜਾਏ ਮੇਰੀ ਬਾਤ ਆਧੀ……’ ਨੇ ਦਰਸ਼ਕਾਂ ਨੂੰ ਝੂਮਣ `ਤੇ ਮਜ਼ਬੂਰ ਕਰ ਦਿੱਤਾ।ਕੁੰਵਰ ਦੇ ਨਾਲ ਗਾਇਕ ਉਪਾਸਨਾ ਅਤੇ ਕਵਿਸ਼ਾ ਦੀ ਜੁਗਲਬੰਦੀ ਨੇ ਪੇਸ਼ਕਾਰੀ ਨੂੰ ਹੋਰ ਵੀ ਪ੍ਰਭਾਵਸਾਲੀ ਬਣਾ ਦਿੱਤਾ। ਪੂਰਾ ਆਡਟੋਰੀਅਮ ਤਾੜੀਆਂ ਨਾਲ ਗੂੰਜ ਉੱਠਿਆ।
ਦੱਸਣਯੋਗ ਹੈ ਕਿ ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਇਮਾਨਦਾਰੀ ਅਤੇ ਨਿਸ਼ਠਾ ਲਈ ਜਾਣ ਜਾਂਦੇ ਹਨ।ਲੇਖਕ ਹੋਣ ਦੇ ਨਾਲ ਇਕ ਗਾਇਕ ਵੀ ਹਨ, ਇਸ ਦਾ ਪਤਾ ਪੰਜਾਬ ਨਾਟਸ਼ਾਲਾ ਵਿਚ ਵੀਰਵਾਰ ਦੀ ਸ਼ਾਮ ਮਹਿੰਦਰ ਕਪੂਰ ਨਾਇਟ ਵਿਚ ਲੱਗਾ।ਆਈ.ਜੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਨੌਕਰੀ ਦੇ ਹੀ ਦੌਰਾਨ ਪੀ.ਐਚ.ਡੀ ਅਤੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਕਈ ਕਿਤਾਬਾਂ ਲਿਖੀਆਂ।
ਪ੍ਰੋਗਰਾਮ ਵਿਚ ਤਰਲੋਚਨ ਸਿੰਘ, ਅਰਵਿੰਦਰ ਭੱਟੀ, ਸੰਜੀਵ ਮਹਾਜਨ, ਸਲੌਨੀ, ਗੁਰਪ੍ਰੀਤ, ਅਰਜੁਨ ਸਿੰਘ, ਆਰ.ਐਸ ਰਾਹੀ, ਰਵੀ ਗੁਪਤਾ, ਸ਼ਿਲਪੀ ਗਾਂਗੁਲੀ, ਯਸ਼ਪਾਲ ਮਿੰਟੁ, ਲਤਿਕਾ ਅਰੋੜਾ, ਮਨੋਜ ਸ਼ਰਮਾ ਨੇ ਆਪਣੀ ਖੂਬਸੂਰਤ ਅਵਾਜ `ਚ ਕਈ ਪੁਰਾਣੇ ਗੀਤਾਂ ਨਾਲ ਸਮਾਂ ਬੰਨਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …