Saturday, June 14, 2025
Breaking News

ਕੁਲਵਿੰਦਰ ਭੁੱਟਾ ਨੇ ਗੋਲਡੀ ਚਮਕੌਰ ਸਾਹਿਬ ਨੂੰ ਹਰਾ ਕੇ ਜਿੱਤੀ ਪਿੰਡ ਹਰਿਓਂ ਕਲਾਂ ਦੀ ਝੰਡੀ ਦੀ ਕੁਸ਼ਤੀ

ਸਮਰਾਲਾ, 28 ਸਤੰਬਰ (ਪੰਜਾਬ ਪੋਸਟ- ਕੰਗ)  – ਇੱਥੋਂ ਨਜਦੀਕੀ ਪਿੰਡ ਹਰਿਓਂ ਕਲਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਦੰਗਲ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ, PPN2809201820ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਜਿਸ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਨਜੀਤ ਸਿੰਘ ਭੱਟੀ ਪ੍ਰਧਾਨ, ਜਸਦੇਵ ਸਿੰਘ ਨੇ ਦੱਸਿਆ ਕਿ ਇਸ ਛਿੰਝ ਦੀ ਕੁਮੈਂਟਰੀ ਜੱਸੀ ਰਾਈਏਵਾਲ ਅਤੇ ਮੰਚ ਤੋਂ ਗੁਰਪ੍ਰੀਤ ਸਿੰਘ ਗੋਪੀ ਬੌਂਦਲੀ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਰੈਫਰੀ ਦੀ ਭੂਮਿਕਾ ਗੁਰਮੇਲ ਸਿੰਘ ਮੇਲੀ, ਜੀਤੀ ਮਾਛੀਵਾੜਾ, ਜੱਗੀ ਢਿੱਲਵਾਂ, ਜਗਦੇਵ ਢਿੱਲਵਾਂ ਨੇ ਨਿਭਾਈ।ਜੋੜੇ ਬਣਾਉਣ ਦੀ ਸੇਵਾ ਤਪਿੰਦਰ ਸਿੰਘ ਸੇਹ, ਗੁਰਦੀਪ ਸਿੰਘ ਤੱਖਰਾਂ ਨੇ ਪੂਰੀ ਤਰ੍ਹਾਂ ਨਿਰਪੱਖ ਹੋ ਕੇ ਨਿਭਾਈ।
ਇਸ ਵਾਰ ਝੰਡੀ ਦੀ ਕੁਸ਼ਤੀ ਕੁਲਵਿੰਦਰ ਭੁੱਟਾ ਅਤੇ ਗੋਲਡੀ ਚਮਕੌਰ ਸਾਹਿਬ ਵਿੱਚਕਾਰ ਕਰੀਬ 20 ਮਿੰਟ ਚੱਲੀ, ਦੋਨਾਂ ਪਹਿਲਵਾਨਾਂ ਵਿਚਕਾਰ ਇਸ ਕਾਂਟੇ ਦੀ ਟੱਕਰ ਵਿੱਚ ਕਿਸੇ ਵੀ ਪਹਿਲਵਾਨ ਨੇ ਆਪਣੀ ਈਨ ਨਹੀਂ ਮੰਨੀ, ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਦੀ ਪੁਆਇੰਟਾਂ ਦੇ ਅਧਾਰ ਤੇ ਕੁਸ਼ਤੀ ਕਰਵਾਉਣ ਦਾ ਫੈਸਲਾ ਕੀਤਾ।ਜਿਸ ਵਿੱਚ ਕੁਲਵਿੰਦਰ ਭੁੱਟਾ ਨੇ ਪੁਆਇੰਟ ਬਣਾ ਕੇ ਗੋਲਡੀ ਚਮਕੌਰ ਸਾਹਿਬ ਤੇ ਜਿੱਤ ਪ੍ਰਾਪਤ ਕੀਤੀ।ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਦੋ ਨੰਬਰ ਦੀ ਕੁਸ਼ਤੀ ਰਾਜਿੰਦਰਪਾਲ ਢਿੱਲਵਾਂ ਅਤੇ ਜੀਤੀ ਵਿਗੜਵਾਲ ਵਿੱਚਕਾਰ ਹੋਈ, ਜਿਸ ਵਿੱਚ ਰਾਜਿੰਦਰਪਾਲ ਢਿੱਲਵਾਂ ਨੇ ਜਿੱਤ ਪ੍ਰਾਪਤ ਕੀਤੀ।
ਇੱਕ ਹੋਰ ਮੁਕਾਬਲੇ ਵਿੱਚ ਆਗਿਆਪਾਲ ਢਿੱਲਵਾਂ ਨੇ ਹਰਮਨ ਫਿਰੋਜਪੁਰ ਨੂੰ, ਕਾਕਾ ਢਿੱਲਵਾਂ ਨੇ ਜੱਸਾ ਮਲਕਪੁਰ ਨੂੰ, ਗੁਰਸੇਵਕ ਮੁਸ਼ਕਾਬਾਦ ਨੇ ਮੁਸ਼ਤਾਕ ਉੱਚਾ ਪਿੰਡ ਨੂੰ, ਸੁੱਖਾ ਮੁਸ਼ਕਾਬਾਦ ਨੇ ਚੰਦਨ ਖੇੜੀ ਨੂੰ,  ਅਮਰੀਕ ਮੰਡ ਚੌਂਤਾ ਨੇ ਸੁਖਚੈਨ ਨੂੰ, ਕਾਲੂ ਉਟਾਲਾਂ ਨੇ ਰਮਨ ਜਗਰਾਓਂ ਨੂੰ ਕ੍ਰਮਵਾਰ ਚਿੱਤ ਕੀਤਾ।
ਇੱਕ ਹੋਰ ਕੁਸ਼ਤੀ ਮੁਕਾਬਲੇ ਵਿੱਚ ਅਮਨ ਮਲਕਪੁਰ ਤੇ ਬੌਬੀ ਖੰਨਾ, ਜੀਤ ਢਿੱਲਵਾਂ ਤੇ ਬਿੰਦਰ ਸਿਹੌੜਾ, ਸੰਨੀ ਹਰੀਓ ਤੇ ਸੁੱਖਾ ਮੰਗਲੀ, ਸ਼ਿੰਗਾਰਾ ਉਟਾਲਾਂ ਤੇ ਦਿਲਾਬਰ ਰਾਜਪੁਰਾ ਕ੍ਰਮਵਾਰ ਬਰਾਬਰ ਰਹੇ।ਇਸ ਸਮੇਂ ਕਬੱਡੀ ਖਿਡਾਰੀ ਪੀਤਾ ਹਰਿਓਂ ਅਤੇ ਪਹਿਲਵਾਨ ਆਗਿਆਪਾਲ ਹਰਿਓਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਮੁੱਖ ਮਹਿਮਾਨ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਜਤਿੰਦਰ ਸਿੰਘ ਜੋਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਲਾਲਾ ਮੰਗਤ ਰਾਏ, ਸਤਵੀਰ ਸਿੰਘ ਸੇਖੋਂ, ਕਰਨਬੀਰ ਸਿੰਘ ਢਿੱਲੋਂ ਪ੍ਰਧਾਨ ਯੂਥ ਕਾਂਗਰਸ, ਪਰਮਜੀਤ ਸਿੰਘ ਢਿੱਲੋਂ, ਕਾਕਾ ਢਿੱਲੋਂ, ਪੋਲਾ ਮਾਣਕੀ, ਲਖਵਿੰਦਰ ਸਿੰਘ ਟਿਵਾਣਾ, ਕੁਲਵਿੰਦਰ ਸਿੰਘ ਆੜ੍ਹਤੀਆ, ਮਹਿੰਦਰ ਸਿੰਘ ਸਰਪੰਚ, ਮਾਸਟਰ ਗੁਰਸੇਵਕ ਸਿੰਘ, ਅਮਰਜੀਤ ਸਿੰਘ ਭੱਟੀ, ਕਰਮ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ ਗੋਗੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
 ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਸ਼ਰਨਜੀਤ ਸਿੰਘ ਢਿੱਲੋਂ ਪ੍ਰਧਾਨ, ਜਸਦੇਵ ਸਿੰਘ, ਦਰਸ਼ਨ ਸਿੰਘ, ਗੁਰਸੇਵਕ ਸਿੰਘ, ਮਹਿੰਦਰ ਸਿੰਘ, ਮਨਿੰਦਰ ਸਿੰਘ ਭੱਟੀ, ਤਰਨਦੀਪ ਸਿੰਘ, ਪਵਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਮਨਦੀਪ ਸਿੰਘ, ਰੂਬਲ, ਜਸਵੀਰ ਸਿੰਘ, ਬਹਾਦਰ ਸਿੰਘ, ਲਖਵੀਰ ਸਿੰਘ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …

Leave a Reply