ਬਠਿੰਡਾ, 28 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਮੈਥਮੈਟਿਕਸ ਵਿਭਾਗ ਵੱਲੋਂ ਤਰੂ ਗੁਪਤਾ ਵਿਭਾਗ ਮੁਖੀ ਅਤੇ
ਪ੍ਰਿੰਸੀਪਲ ਡਾ. ਪਰਮਿੰਦਰ ਕੋਰ ਤਾਂਘੀ ਦੀ ਦੇਖਰੇਖ ਵਿੱਚ ਮੈਟਲੈਬ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ। ਇਸ ਮੋਕੇ ਡਾ: ਨਵਦੀਪ ਗੋਇਲ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਨੇ ਵਿਦਿਆਰਥਣਾਂ ਨੂੰ ਮੈਟਲੈਬ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਮੈਟਲੈਬ ਦੇ ਪ੍ਰੈਟੀਕਲ ਉਪਯੋਗ ਕਰਕੇ ਦਿਖਾਏ।ਇਸ ਦੌਰਾਨ ਮੈਡਮ ਤਰੁਣ ਗੁਪਤਾ ਨੇ ਕਿਹਾ ਕਿ ਵਿਦਿਆਰਥਣਾਂ ਲਈ ਭਵਿੱਖ ਵਿੱਚ ਇਸ ਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਇਸ ਵਰਕਸ਼ਾਪ ਵਿੱਚ ਡਾ ਸੁਮਨ ਬਾਵਾ ਅਤੇ ਮੈਡਮ ਤ੍ਰਿਪਤਾ ਗੁਪਤਾ ਨੇ ਵੀ ਸ਼ਿਰਕਤ ਕੀਤੀ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media