ਭੀਖੀ (ਮਾਨਸਾ), 29 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਦੀ ਅਗਵਾਈ ਹੇਠ ਪੀਅਰ ਗਰੁੱਪ (ਕਿਸ਼ੋਰਾਂ) ਨੂੰ
ਟਰੇਨਿੰਗ ਦੇਣ ਲਈ ਸਰਦੂਲਗੜ੍ਹ ਅਤੇ ਬੁਢਲਾਡਾ ਬਲਾਕ ਦੇ ਮਾਸਟਰ ਟਰੇਨਰਾਂ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਮਾਸਟਰ ਟਰੇਨਰ ਫੀਲਡ ਵਿਚ ਜਾ ਕੇ ਪਹਿਲਾਂ ਤੋਂ ਹੀ ਚੁਣੇ ਹੋਏ ਪੀਅਰ ਐਜੂਕੇਟਰਾਂ ਨੂੰ ਟਰੇਨਿੰਗ ਦੇਣਗੇ।ਪਿੰਡਾਂ ਵਿਚ ਚੁਣੇ ਹੋਏ ਪੀਅਰ ਐਜੂਕੇਟਰ 10 ਤੋਂ 19 ਸਾਲ ਦੇ ਕਿਸ਼ੋਰਾਂ ਨੂੰ ਉਨ੍ਹਾਂ ਦੀਆਂ ਆ ਰਹੀਆਂ ਸਮੱਸਿਆਵਾਂ ਬਾਰੇ ਸਮੇਂ ਸਮੇਂ ਜਾਗਰੂਕ ਕਰਨਗੇ, ਕਿਉਂਕਿ ਕਿਸ਼ੋਰ ਅਵਸਥਾ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਸਰੀਰਿਕ, ਮਾਨਸਿਕ ਅਤੇ ਸਮਾਜਿਕ ਆਦਿ ਜੋ ਕਿ ਕਿਸ਼ੋਰ ਸਿਰਫ਼ ਆਪਣੀ ਹੀ ਉਮਰ ਦੇ ਗਰੁੱਪ ਨਾਲ ਸਾਂਝੀਆਂ ਕਰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਗਰੁੱਪ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਹਜ਼ਾਰ ਦੀ ਆਬਾਦੀ ਪਿੱਛੇ ਦੋ ਲੜਕੇ ਅਤੇ ਦੋ ਲੜਕੀਆਂ ਕਿਸ਼ੋਰ ਉਮਰ 10 ਤੋਂ 19 ਸਾਲ ਵਿਚੋਂ ਚੁਣੇ ਜਾਂਦੇ ਹਨ।ਇਨ੍ਹਾਂ ਦਾ ਮੁੱਖ ਮਕਸਦ ਨਾ ਸਿਹਤ ਸੇਵਾਵਾਂ ਤੋਂ ਵਾਂਝੀਆਂ ਥਾਵਾਂ ਤੇ ਇਨ੍ਹਾਂ ਸੇਵਾਵਾਂ ਨੂੰ ਪਹੁੰਚਾਉਣਾ ਹੈ।ਪਿੰਡ ਦੇ ਪੀਅਰ ਐਜੂਕੇਟਰਾਂ ਤੇ ਇਸ ਗੱਲ ਦੀ ਮੁੱਖ ਜਿੰਮੇਵਾਰੀ ਹੋਵੇਗੀ ਕਿ ਪਿੰਡ ਦਾ ਕੋਈ ਵੀ ਕਿਸ਼ੋਰ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹਿ ਜਾਵੇ।ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਉਹ ਆਪਣਾ ਰਾਬਤਾ ਕਾਇਮ ਰੱਖਣਗੇ ਤਾਂ ਜੋ ਇਸ ਖਾਸ ਉਮਰ ਦੇ ਕਿਸ਼ੋਰ ਤੇ ਕਿਸ਼ੋਰੀਆਂ ਇਸ ਮੁਹਿੰਮ ਦਾ ਖਾਸ ਫਾਇਦਾ ਉਠਾ ਸਕਣ ਅਤੇ ਸਮੇਂ ਸਿਰ ਕਿਸ਼ੋਰਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ।
ਇਸ ਸਮੇਂ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ, ਮਾਸਟਰ ਟਰੇਨਰ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ, ਡਾ. ਰਾਮ ਕੁਮਾਰ, ਕੁਲਦੀਪ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਤੋਂ ਇਲਾਵਾ ਸਰਦੂਲਗੜ੍ਹ ਅਤੇ ਬੁਢਲਾਡਾ ਤੋਂ ਏ.ਐਨ.ਐਮ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media