ਬਠਿੰਡਾ, 29 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਮਾਲ ਰੋਡ ਸਥਿਤ ਨਵਜੀਵਨ ਨਰਸਿੰਗ ਹੋਮ ਵਲੋਂ ਸ਼ਹਿਰ ਅੰਦਰ ਪਹਿਲੀ ਵਾਰ
ਦੂਰਬੀਨ ਰਾਹੀਂ ਬੱਚੇਦਾਨੀ ਦੇ ਕੈਂਸਰ ਪੀੜਤ ਮਰੀਜ਼ਾਂ ਦੀ ਲਾਈਵ ਸਰਜਰੀ ਵਰਕਸ਼ਾਪ ਲੈਪਕੋਨ ਦਾ ਅਯੋਜਿਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪ੍ਰਾਈਵੇਟ ਹੋਟਲ ਵਿਖੇ ਨਵਜੀਵਨ ਨਰਸਿੰਗ ਹੋਮ ਦੇ ਮਾਹਰ ਸਰਜਨ ਡਾ. ਅਮਿਤ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਰਕਸ਼ਾਪ ਸਥਾਨਕ ਹੋਟਲ ਵਿਖੇ ਕੀਤੀ ਜਾ ਰਹੀ ਹੈ ਅਤੇ ਇਸ ਵਰਕਸ਼ਾਪ ‘ਚ ਵੱਖ ਵੱਖ ਰਾਜ਼ਾਂ ਤੋਂ ਮਾਹਰ ਡਾਕਟਰਾਂ ਦੀ ਟੀਮ ਪਹੰੁਚ ਰਹੀ ਹੈ।ਉਨ੍ਹਾਂ ਦੱਸਿਆ ਕਿ ਦੂਰਬੀਨ ਨਾਲ ਹੋਣ ਵਾਲੀ ਇਸ ਸਰਜਰੀ ਨਾਲ ਜਿੱਥੇ ਕਿ ਡਾਕਟਰਾਂ ਨੂੰ ਸਿੱਖਣ ‘ਚ ਮਦਦ ਕਰੇਗੀ।ਉੱਥੇ ਹੀ ਮਾਹਰ ਡਾਕਟਰਾਂ ਦੀ ਨਵੀਂ ਤਕਨੀਕ ਦੀ ਮਦਦ ਨਾਲ ਸਰਜਰੀ ਸਕਸੈਸ ਰੇਟ ਵਧਾਉਣ ‘ਚ ਸਫਲਤਾ ਮਿਲੇਗੀ।ਉਨ੍ਹਾਂ ਦੱਸਿਆ ਕਿ ਬੱਚੇਦਾਨੀ ਦੇ ਕੈਂਸਰ ਅਤੇ ਬੱਚੇਦਾਨੀ ਦੀਆਂ ਰਸੌਲੀਆਂ ਦਾ ਅਪਰੇਸ਼ਨ ਮੁੰਬਈ ਤੋਂ ਪਹੰੁਚ ਰਹੇ ਮਾਹਰ ਸਰਜਨ ਡਾ. ਪ੍ਰਸ਼ਾਂਤ ਵਮਰੇ ਵੱਲੋਂ ਦੂਰਬੀਨ ਰਾਹੀਂ ਕੀਤਾ ਜਾਵੇਗਾ, ਜਦਕਿ ਉਨ੍ਹਾਂ ਦੇ ਨਾਲ ਸਹਿਯੋਗੀ ਡਾ. ਏ.ਐਸ ਗਿੱਲ, ਡਾ. ਮਨਜੀਤ ਸਿੱਧੂ, ਡਾ. ਇਸ਼ਾਨ ਇਲਾਹਾਬਾਦੀ, ਡਾ. ਅਨੁਪਮਾ ਅਤੇ ਡਾ. ਜੋਨਪਾਲ ਵੀ ਮੌਜ਼ੂਦ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਤਿੰਨ ਮਰੀਜਾਂ ਦੇ ਬੱਚੇਦਾਨੀਆਂ ਦੇ ਅਪ੍ਰੇਸ਼ਨ ਨਵਜੀਵਨ ਹਸਪਤਾਲ ਵਿਖੇ ਕੀਤੇ ਜਾਣਗੇ, ਜਿਸ ਨੂੰ ਕਿ ਲਾਈਵ ਦਿਖਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ‘ਚ ਲਾਈਵ ਸਰਜਰੀ ਦੇਖਣ ਲਈ 250 ਸਰਜਨ ਅਤੇ ਔਰਤ ਰੋਗਾਂ ਦੇ ਮਾਹਰ ਡਾਕਟਰ ਹਿੱਸਾ ਲੈ ਰਹੇ ਹਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media