ਭੀਖੀ/ਮਾਨਸਾ, 30 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਹੋਲੀ ਹਾਰਟ ਹਾਈ ਸਕੂਲ ਮਾਨਸਾ ਖੁਰਦ ਵਿਖੇ ਚੱਲ ਰਹੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ
ਦੌਰਾਨ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਨਵੇਂ ਆਏ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ.) ਰਜਿੰਦਰ ਕੌਰ ਨੇ ਕਿਹਾ ਕਿ ਜਿਲ੍ਹੇ ਵਿੱਚ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਖੇਡਾਂ ਨੂੰ ਵੀ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪ੍ਰਾਇਮਰੀ ਖੇਡਾਂ ਕਿਸੇ ਖਿਡਾਰੀ ਦੀ ਨੀਂਹ ਹੁੰਦੀਆਂ ਹਨ ਜਿਸ ਕਰਕੇ ਆਧਿਆਪਕਾਂ ਨੂੰ ਇਸ ਪੜ੍ਹਾਅ `ਤੇ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ।
ਯੋਗਾ ਅਤੇ ਰਿਲੇਅ ਮੁਕਾਬਲਿਆਂ ਵਿਚ ਮਾਨਸਾ ਸੈਂਟਰ ਦੀ ਚੜ੍ਹਤ ਰਹੀ ਜਦੋਂ ਕਿ ਕਬੱਡੀ ਸਰਕਲ ਦੌਰਾਨ ਹਮੇਸ਼ਾਂ ਵਾਂਗ ਉਭਾ ਬੁਰਜ ਢਿੱਲਵਾਂ ਦੇ ਨੰਨ੍ਹੇ ਖਿਡਾਰੀ ਛਾਏ ਰਹੇ, ਇਸ ਮੁਕਾਬਲੇ ਵਿੱਚ ਜੋਗਾ ਦੂਸਰੇ ਨੰਬਰ `ਤੇ ਰਿਹਾ। ਰੱਸੀਕਸੀ ਵਿੱਚ ਵੀ ਜੋਗੇ ਸੈਂਟਰ ਦੀ ਚੜ੍ਹਤ ਰਹੀ ਜਦੋਂ ਕਿ ਦੂਜਾ ਸਥਾਨ ਮੂਸਾ ਸੈਂਟਰ ਨੇ ਹਾਸਲ ਕੀਤਾ।100 ਮੀਟਰ ਦੌੜ ਵਿੱਚ ਜਸਪ੍ਰੀਤ ਕੌਰ ਖਿਆਲਾ ਪਹਿਲੇ ਅਤੇ ਜਸਪ੍ਰੀਤ ਕੌਰ ਉਭਾ ਬੁਰਜ ਢਿੱਲਵਾਂ ਦੂਸਰੇ ਨੰਬਰ `ਤੇ ਰਹੀ। 200 ਮੀਟਰ ਦੌੜ ਵਿੱਚ ਚਰਨਜੀਤ ਕੌਰ ਜੋਗਾ ਨੇ ਪਹਿਲਾ, ਰਮਨਦੀਪ ਕੌਰ ਮਾਨਸਾ (ਮੁੰਡੇ) ਦੂਸਰੇ ਸਥਾਨ `ਤੇ ਰਹੀ। 400 ਮੀਟਰ ਦੌੜ ਵਿੱਚ ਉੱਭਾ ਬੁਰਜ ਢਿੱਲਵਾਂ ਦੀ ਜੋਤੀ ਨੇ ਸਭ ਨੂੰ ਪਛਾੜ ਦਿੱਤਾ।ਦੂਸਰੇ ਨੰਬਰ `ਤੇ ਵੀ ਇਸ ਸੈਂਟਰ ਦੀ ਹਰਪ੍ਰੀਤ ਕੌਰ ਰਹੀ।ਲੰਬੀ ਛਾਲ ਵਿੱਚ ਉਭਾ ਬੁਰਜ ਢਿੱਲਵਾਂ ਦੀ ਕਮਲਦੀਪ ਕੌਰ ਪਹਿਲਾ, ਮਨਦੀਪ ਕੌਰ ਮੂਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੋਲਾ ਵਿੱਚ ਉਭਾ ਬੁਰਜ ਢਿੱਲਵਾਂ ਦੀ ਰਮਨਦੀਪ ਕੌਰ ਅਤੇ ਸੁਮਨਦੀਪ ਕੌਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਕਰਾਏ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਅਲਪਾਇਨ ਸਕੂਲ ਦੇ ਬੱਚੇ ਛਾਏ ਰਹੇ। ਬੈਡਮਿੰਟਨ ਵਿੱਚ ਮਾਨਸਾ ਮੋਹਰੀ ਅਤੇ ਉਭਾ ਬੁਰਜ ਢਿੱਲਵਾਂ ਸੈਂਟਰ ਦੂਸਰੇ ਨੰਬਰ ਤੇ ਰਿਹਾ। ਕੁਸ਼ਤੀਆਂ ਦੇ 25 ਕਿਲੋ ਭਾਰ ਵਿੱਚ ਉੱਭਾ ਬੁਰਜ ਢਿੱਲਵਾਂ ਪਹਿਲੇ ਅਤੇ ਭਾਈਦੇਸਾ ਦੂਜੇ ਨੰਬਰ `ਤੇ ਰਿਹਾ।28 ਕਿਲੋ ਵਿੱਚ ਜੋਗਾ ਪਹਿਲੇ ਅਤੇ ਖਿਆਲਾ ਦੂਜੇ ਨੰਬਰ `ਤੇ ਰਿਹਾ।30 ਕਿਲੋ ਭਾਰ ਵਿੱਚ ਖਿਆਲਾ ਪਹਿਲੇ ਅਤੇ ਭਾਈਦੇਸਾ ਸੈਂਟਰ ਦੂਜੇ ਨੰਬਰ `ਤੇ ਰਿਹਾ।
ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਬਲਦਰਸ਼ਨ ਸਿੰਘ, ਬੀ.ਐਸ.ਓ ਤੋਗਾ ਸਿੰਘ, ਹੋਲੀ ਹਾਰਟ ਸਕੂਲ ਦੇ ਡਾਇਰੈਕਟਰ ਹੁਕਮ ਚੰਦ, ਪ੍ਰਿੰਸੀਪਲ ਰਜਨੀ ਬਾਲਾ, ਵਿਸ਼ੇਸ਼ ਲੋੜਾਂ ਪ੍ਰੋਜੈਕਟ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਅੱਕਾਂਵਾਲੀ, ਸੀ.ਐਚ.ਟੀ ਮਹਿੰਦਰ ਕੌਰ, ਬਲਵੀਰ ਕੌਰ, ਹਰਦੇਵ ਸਿੰਘ, ਗੁਰਮੇਲ ਕੌਰ, ਕੁਲਦੀਪ ਕੌਰ, ਜਗਜੀਵਨ ਸਿੰਘ, ਬੇਅੰਤ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਖਿਆਲਾ ਆਦਿ ਹਾਜ਼ਰ ਸਨ ਅਤੇ ਬਲਵੀਰ ਸਿੰਘ, ਬਲਵਿੰਦਰ ਸਿੰਘ, ਜਲਵੰਤ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ, ਬਿੱਕਰ ਸਿੰਘ ਨੇ ਰੈਫਰੀ ਦੇ ਤੌਰ `ਤੇ ਵਧੀਆ ਭੂਮਿਕਾ ਨਿਭਾਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media