Thursday, July 3, 2025
Breaking News

ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਵੱਲੋ ਜਾਗਰੂਕਤਾ ਸੈਮੀਨਾਰ ਅਭਿਆਨ ਜਾਰੀ

PPN23081416
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) : ਜਿਲ੍ਹਾ ਸ਼ੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਵੱਲੋ ਜਾਰੀ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਦੇ ਜਿਲ੍ਹਾਂ ਚੈਅਰਮੈਨ ਸ਼੍ਰੀ ਜੈ.ਪੀ.ਐਸ ਖੁਰਮੀ ਦੇ ਮਾਰਗਦਰਸ਼ਨ ਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜਿਲਕਾ ਵੱਲੋ ਸ਼ੂਰੁ ਕੀਤੇ ਗਏ ਕਾਨੂੰਨੀ ਸਾਖਰਤਾ ਸੈਮੀਨਾਰ ਅਭਿਆਨ ਦੇ ਤਹਿਤ ਅਗਸਤ ਮਹੀਨੇ ਵਿੱਚ ਪਿੰਡਾਂ ਦੇ ਸਕੂਲਾ ਵਿੱਚ ਜਾਗਰੁਕਤਾ ਸੈਮੀਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ । ਅਥਾਰਿਟੀ ਦੇ ਵੱਲੋ ਪਿਛਲੇ ਦੋ ਦਿਨਾਂ ਤੋਂ ਅਬੋਹਰ ਅਤੇ ਫ਼ਾਜਿਲਕਾ ਦੇ ਤਹਿਤ ਆਉਂਦੇ ਪਿੰਡ ਅਤੇ ਸਕੂਲਾਂ ਵਿੱਚ ਸੈਮੀਨਰ ਆਯੋਜਿਤ ਕੀਤੇ ਗਏ । ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਕਾਨੂੰਨੀ ਸੇਵਾ ਅਥਾਰਿਟਂ ਦੇ ਜਿਲ੍ਹਾ ਸਚਿਵ ਅਤੇ ਮਾਨਵੀ ਚੀਫ ਜਯੂਡਿਸ਼ਿਅਲ ਮੈਜੀਸਟਰੇਟ ਸ਼੍ਰੀ ਵਿਕਰਾਂਤ ਕੁਮਾਰ ਗਰਗ ਨੇ ਦੱਸਿਆ ਕਿ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋ ਆਯੋਜਿਤ ਅਭਿਆਨ ਦੇ ਤਹਿਤ ਸਰਕਾਰੀ ਸੀਨਿਅਰ ਸੈਕੇਡਂਰੀ ਸਕੂਲ ਘੱਲੂ, ਸਰਕਾਰੀ ਹਾਈ ਸਕੂਲ ਖਿੱਪਾਂ ਵਾਲੀ, ਸਰਕਾਰੀ ਸੀਨੀਅਰ ਸੈਕਂਡਰੀ ਸਕੂਲ ਨਿਹਾਲ ਖੇੜਾ ਆਦਿ ਸਕੂਲਾ ਅਤੇ ਪਿੰਡਾਂ ਵਿੱਚ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਹੱਕਾਂ ਦੇ ਬਾਰੇ ਜਾਗਰੂਕ ਕੀਤਾ । ਜਿਲ੍ਹਾ ਸਚਿਵ ਅਤੇ ਮਾਨਵੀ ਸੀਜੇਐਮ ਸ਼੍ਰੀ ਵਿਕਰਾਂਤ ਗਰਗ ਨੇ ਕਿਹਾ ਕਿ ਢੇਡ ਲੱਖ ਰੁਪਏ ਤੋਂ ਘੱਟ ਰਕਮ ਵਾਲਾ ਵਿਅਕਤੀ, ਕੋਈ ਵੀ ਮਹਿਲਾ, ਅਜਾਹਿਜ ਬੱਚਾ, ਕੁਦਰਤੀ ਆਪਦਾ ਦਾ ਸ਼ਿਕਾਰ, ਕੈਦੀ, ਮੰਦਬੁੱਧੀ ਆਦਿ ਇਸ ਸੇਵਾਵਾਂ ਦਾ ਫਾਇਦਾ ਬਿਨਾਂ ਪੈਸਿਆਂ ਤੋ ਲੈ ਸਕਦੇ ਹਨ । ਸ਼੍ਰੀ ਗਰਗ ਨੇ ਅਥਾਰਿਟੀ ਵੱਲੋ ਲਗਾਏ ਗਏ ਸੈਮੀਨਰ ਦਾ ਲਾਭ ਉਠਾਉਣ ਦੀ ਅਪੀਲ ਕੀਤੀ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply