Monday, June 29, 2026

ਮਾਨਸਾ ਅਤੇ ਬਠਿੰਡਾ ਜਿਲੇ ਵਲੋਂ 21ਵਾਂ ਜੱਥਾ ਬਰਗਾੜੀ ਲਈ ਰਵਾਨਾ

PPN0210201807ਭੀਖੀ, 2 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਜਿੰਦਰ ਸਿੰਘ ਜਵਾਹਰਕੇ, ਗੁਰਸੇਵਕ ਸਿੰਘ ਜਵਾਹਰਕੇ, ਬਲਵੀਰ ਸਿੰਘ ਬੱਛੋਆਣਾ ਗੁਰਚਰਨ ਸਿੰਘ ਕੋਟਲੀ, ਢਾਡੀ ਰਣਜੀਤ ਸਿੰਘ ਮੋੜ, ਪਲਵਿੰਦਰ ਸਿੰਘ ਬਾਲਿਆਂਵਾਲੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਮਾਨਸਾ ਅਤੇ ਬਠਿੰਡਾ ਜਿਲੇ ਤੋਂ 21ਵਾਂ ਜੱਥਾ ਬਰਗਾੜੀ ਮੋਰਚੇ ਵਿਚ ਸ਼ਾਮਲ ਹੋਣ ਲਈ ਮਾਨਸਾ ਕੈਂਚੀਆਂ ਤੋਂ ਸਵੇਰੇ 10.00 ਵਜੇ ਰਵਾਨਾ ਹੋਇਆ।ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਅਤੇ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜੋ ਰੈਲੀਆਂ ਕਰ ਰਿਹਾ ਹੈ।ਉਨਾਂ `ਤੇ ਪੰਜਾਬ ਸਰਕਾਰ ਤੁਰੰਤ ਰੋਕ ਲਾਵੇ ।ਉਨਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਬਹੁਤ ਹੀ ਚਲਾਕ ਵਿਅੱਕਤੀ ਹੈ, ਤਾਂ ਹੀ ਤਾਂ ਇਸ ਨੂੰ ਪਤਾ ਹੋਣ ਦੇ ਬਾਵਜੂਦ ਜਾਣਬੁੱਝ ਕੇ ਸਿੱਖਾਂ ਤੋਂ ਸਿੱਖਾਂ ਦੀਆਂ ਦਸਤਾਰਾਂ ਲੁਹਾ ਰਿਹਾ ਹੈ।ਉਨਾਂ ਕੈਪਟਨ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਦੋਂ ਤੱਕ ਉਹ ਇੰਨਾਂ ਕਾਲੀਆਂ ਦੀਆਂ ਹੁੱਲੜਬਾਜੀਆਂ `ਤੇ ਅੱਖਾਂ ਮੀਚੀ ਬੈਠੇ ਰੱਖਣਗੇ, ਜਦ ਉਨਾਂ ਪੁਤਲੇ ਵੀ ਫੂਕ ਦਿੱਤੇੇ ਹਨ।ਭਾਈ ਅਤਲਾ ਨੇ ਕਿਹਾ ਕਿ ਸੁਖਬੀਰ ਦੀ ਹਰ ਰੈਲੀ ਦਾ ਕੌਮ ਡਟ ਕੇ ਵਿਰੋਧ ਕਰੇਗੀ ਇਸ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਸਮੇਂ ਜੋਗਿੰਦਰ ਸਿੰਘ ਬੋਹਾ, ਸਰਬਜੀਤ ਸਿੰਘ ਪ੍ਰਧਾਨ ਕੈਲੇਫੋਰਨੀਆਂ ਗੱਤਕਾ ਦਲ ਪੰਜਾਬ, ਮਨਜੀਤ ਸਿੰਘ ਢੈਪਈ, ਪ੍ਰਿਤਪਾਲ ਸਿੰਘ ਢੈਪਈ ਜਗਸੀਰ ਸਿੰਘ ਕੋਟਸ਼ਮੀਰ, ਲਵਪ੍ਰੀਤ ਸਿੰਘ ਅਕਲੀਆਂ, ਮੇਜ਼ਰ ਸਿੰਘ ਅਕਲੀਆ ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ, ਗੁਰਵਿੰਦਰ ਸਿੰਘ ਹੀਰੋ, ਜਗਤਾਰ ਸਿੰਘ ਜਵਾਹਰਕ,ੇ ਸੁਖਰਾਜ ਸਿੰਘ ਅਤਲਾ ਅਤੇ ਸੁਖਜੀਤ ਕੌਰ ਅਤਲਾ ਆਦਿ ਹਾਜ਼ਰ ਸਨ।
 

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply