ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਈ ਗਈ ਜਿਲ੍ਹਾ ਸਕੂਲ ਤੇ ਓਪਨ ਜਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਬਾਜ਼ੀ ਮਾਰੀ ਹੈ।
ਅੰਡਰ-12 ਵਰਗ ਵਿੱਚ ਚੌਥੀ ਜਮਾਤ ਦੇ ਲਕਸਿ਼ਤ ਬੰਸਲ ਨੇ 2 ਸੋਨੇ ਦੇ ਤਮਗੇ, ਜਮਾਤ ਛੇਵੀਂ ਦੇ ਅਰਮਾਨ ਸਿੰਘ ਨੇ 1 ਸੋਨੇ ਦਾ ਤਮਗਾ, 1 ਚਾਂਦੀ ਤੇ 1 ਕਾਂਸੇ ਦਾ ਤਮਗਾ ਜਿੱਤਿਆ, ਪੰਜਵੀਂ ਜਮਾਤ ਦੀ ਨਵਿਆ ਅਰੋੜਾ ਨੇ 2 ਚਾਂਦੀ ਤੇ 1 ਕਾਂਸੇ ਦਾ ਤਮਗਾ, ਚੌਥੀ ਜਮਾਤ ਦੀ ਗਨਿਕਾ ਨੇ 1 ਚਾਂਦੀ ਤੇ 2 ਕਾਂਸੇ ਦੇ ਤਮਗੇ, ਤੀਸਰੀ ਜਮਾਤ ਦੀ ਕਾਸ਼ਵੀ ਸ਼ਰਮਾ ਨੇ 1 ਕਾਂਸੇ ਦਾ ਤਮਗਾ ਜਿੱਤਿਆ ।
ਅੰਡਰ-16 ਵਰਗ ਵਿੱਚ ਦੱਸਵੀਂ ਜਮਾਤ ਦੇ ਰਾਹੁਲ ਰਾਏ ਨੇ 3 ਸੋਨੇ ਦੇ ਤਮਗੇ, ਮਹਿਕ ਗੁਪਤਾ ਨੇ 2 ਸੋਨੇ ਤੇ 2 ਚਾਂਦੀ ਦੇ ਤਮਗੇ, ਅੰਡਰਸ਼19 ਵਰਗ ਵਿੱਚ ਅਭਿਸ਼ੇਕ ਮਲਹੋਤਰਾ ਜਮਾਤ ਬਾਰ੍ਹਵੀਂ ਨੇ 2 ਕਾਂਸੇ ਦਾ ਤਮਗੇ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ।
ਸਕੂਲ ਜਿ਼ਲ੍ਹਾਂ ਰੋਲਰ ਸਕੇਟਿੰਗ ਚੈਂਪੀਅਨਸਿ਼ਪ ਵਿੱਚ ਵੀ ਸਕੂਲ ਦੀ ਚਮਕ ਬਰਕਰਾਰ ਰਹੀ।ਅੰਡਰਸ਼-11 ਵਰਗ ਵਿੱਚ ਚੌਥੀ ਜਮਾਤ ਦੇ ਲਕਸਿ਼ਤ ਬੰਸਲ ਨੇ 2 ਸੋਨੇ ਦੇ, ਗਨਿਕਾ ਸ਼ਰਮਾ ਨੇ 3 ਚਾਂਦੀ ਦੇ ਤੇ ਪੰਜਵੀਂ ਜਮਾਤ ਦੀ ਰੀਸਿਕਾ ਸ਼ਰਮਾ ਨੇ 2 ਕਾਂਸੇ ਦੇ ਤਮਗਿਆਂ ਤੇ ਆਪਣੀ ਦਾਵੇਦਾਰੀ ਵਿਖਾਈ।ਅੰਡਰ-14 ਵਰਗ ਵਿੱਚ ਚੌਥੀ ਜਮਾਤ ਦੀ ਨਵਿਆ ਅਰੋੜਾ ਨੇ 3 ਸੋਨੇ ਦੇ, ਛੇਵੀਂ ਜਮਾਤ ਦੇ ਅਰਮਾਨ ਸਿੰਘ ਨੇ 1 ਚਾਂਦੀ ਤੇ 1 ਕਾਂਸੇ ਦਾ, ਅੰਡਰ-17 ਵਰਗ ਵਿੱਚ ਦੱਸਵੀਂ ਜਮਾਤ ਦੀ ਮਹਿਕ ਗੁਪਤਾ ਨੇ 3 ਸੋਨੇ ਦੇ ਅਤੇ ਰਾਹੁਲ ਰਾਏ ਜਮਾਤ ਦੱਸਵੀਂ ਨੇ 2 ਸੋਨੇ ਦੇ, ਨੋਵੀਂ ਜਮਾਤ ਦੀ ਮਹਿਕ ਨੇ 2 ਚਾਂਦੀ ਦੇ ਤਮਗੇ ਜਿੱਤੇ। ਅੰਡਰ-19 ਵਰਗ ਵਿੱਚ ਬਾਰ੍ਹਵੀਂ ਜਮਾਤ ਦੇ ਅਭਿਸ਼ੇਕ ਮਲਹੋਤਰਾ ਨੇ 1 ਸੋਨੇ ਤੇ 1 ਚਾਂਦੀ ਦਾ ਤਮਗਾ ਜਿੱਤਿਆ ।
ਸਕੂਲ ਦੀ ਟੀਮ 26 ਤੋਂ 28 ਅਕਤੂਬਰ 2018 ਤੱਕ ਸੰਗਰੂਰ ਵਿੱਚ ਕਰਵਾਈ ਜਾਣ ਵਾਲੀ ਸਕੂਲ ਸਟੇਟ ਸਕੇਟਿੰਗ ਚੈਂਪੀਅਨਸਿ਼ਪ ਅਤੇ 13 ਤੋਂ 17 ਅਕਤੂਬਰ 2018 ਤੱਕ ਬੀ.ਡੀ.ਐਸ ਸਕੂਲ, ਅਜਨਾਲਾ ਵਿਖੇ ਕਰਵਾਈ ਜਾਣ ਵਾਲੀ ਰਾਜ ਸਤਰ ਚੈਂਪੀਅਨਸਿ਼ਪ ਦੇ ਲਈ ਚੁਣਿਆ ਗਿਆ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਜੇਤਾ ਟੀਮਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ `ਤੇ ਖ਼ੁਸ਼ੀ ਪ੍ਰਗਟ ਕੀਤੀ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਅਗਲੀ ਪ੍ਰਤੀਯੋਗਤਾ ਦੇ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media