Thursday, March 5, 2026

ਜਿਲੇ੍ `ਚ 30ਵੇਂ ਡੈਂਟਲ ਪੰਦਰਵਾੜੇ ਦੀ ਸ਼ੂਰੁਆਤ

PPN0310201815 ਪਠਾਨਕੋਟ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਅੱਜ 3 ਅਕਤੂਬਰ 2018 ਤੋਂ 17 ਅਕਤੂਬਰ ਤੱਕ ਚੱਲਣ ਵਾਲੇ 30ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੂਰੁਆਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੀਤੀ ।ਉਨਾਂ ਦੱਸਿਆ ਕਿ ਦੰਦਾਂ ਦੀ ਸਿਹਤ ਸੰਭਾਲ ਸੰਬਧੀ ਇਹ ਪੰਦਰਵਾੜਾ ਅੱਜ ਤੋਂ ਪੂਰੇ ਸੂਬੇ ਭਰ ਵਿੱਚ ਮਨਾਇਆ ਜਾ ਰਿਹਾ ਹੈ।ਜਿਸ ਅਧੀਨ ਜਿਲੇ੍ਹ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਦੰਦਾਂ ਦੇ ਮੁਫਤ ਚੈਕਅਪ ਕੈਂਪ ਲਗਾ ਕੇ ਆਮ ਲੋਕਾਂ ਨੂੰ ਦੰਦਾਂ ਦੀਆਂ ਮੁੱਖ ਬੀਮਾਰੀਆਂ (ਕੀੜਾ ਲੱਗਣਾ ਅਤੇ ਕਰੇੜਾ ਜੰਮਣਾ) ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮੁਫਤ ਇਲਾਜ ਵੀ ਕੀਤਾ ਜਾਵੇਗਾ । ਇਸ ਤੋ ਇਲਾਵਾ ਗਰੀਬ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ। ਸਿਹਤ ਵਿਭਾਗ ਦੀਆਂ ਸਕੂਲ ਹੈਲਥ ਟੀਮਾਂ ਵਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੰਦਾਂ ਨੂੰ ਸਾਫ ਕਰਨ ਦੀ ਸਹੀ ਵਿਧੀ ਬਾਰੇ ਜਾਣੂ ਕਰਵਾਇਆ ਜਾਵੇਗਾ।PPN0310201816
ਇਸ ਮੌਕੇ ਹਾਜ਼ਰ ਜਿਲਾ੍ਹ ਡੈਂਟਲ ਅਫਸਰ ਡਾ. ਡੌਲੀ ਅਗਲਵਾਲ ਨੇ ਕਿਹਾ ਕਿ ਸਰੀਰ ਦੇ ਬਾਕੀ ਅੰਗਾਂ ਵਾਂਗ ਦੰਦ ਵੀ ਸਾਡੇ ਸਰੀਰ ਦੇ ਬਹੁਤ ਅਹਿਮ ਅੰਗ ਹਨ ਜੋ ਕਿ ਖਾਣੇ ਨੂੰ ਚਬਾਉਣ ਦੇ ਨਾਲ ਨਾਲ ਸਾਡੇ ਚਿਹਰੇ ਦੀ ਸੁੰਦਰਤਾ ਨੰੁੂ ਵੀ ਕਾਇਮ ਰੱਖਦੇ ਹਨ। ਇਸ ਲਈ ਇਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।ਸਾਨੂੰ ਦੰਦਾਂ ਦੀ ਸੰਭਾਲ ਲਈ ਦਿਨ ਵਿੱਚ ਦੋ ਵਾਰ ਬੁਰਸ਼ (ਸਵੇਰ ਅਤੇ ਰਾਤ ਨੰੁੂ ਸੋਣ ਤੋਂ ਪਹਿਲਾਂ) ਕਰਨਾ ਚਾਹੀਦਾ ਹੈ ਕਿਉਂਕਿ ਖਾਣਾ ਖਾਣ ਉਪਰੰਤ ਦੰਦਾਂ ਉੱਤੇ ਨਰਮ ਪਲਾਕ ਦੀ ਝਿੱਲੀ ਜੰਮ ਜਾਂਦੀ ਹੈ ਜਿਸ ਨਾਲ ਕੀਟਾਣੂ ਤੇਜ਼ਾਬ ਬਣਾਉਂਦੇ ਹਨ ਅਤੇ ਦੰਦਾਂ ਵਿੱਚ ਖੋੜ ਪੈਦਾ ਹੋ ਜਾਂਦੀ ਹੈ।ਸਾਨੂੰੂ ਖਾਣ ਵਿੱਚ ਚਿਪਚਿਪੇ ਪਦਾਰਥ, ਚਾਕਲੇਟ ਅਤੇ ਦੰਦਾਂ ਨੂੰ ਮਿੱਠੀਆਂ ਚਿਪਕਣ ਵਾਲੀਆਂ ਹੋਰ ਚੀਜਾਂ ਨੂੰ ਖਾਣ ਤੋਂ ਸਖਤ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਭੋਜਨ ਖਾਵੋ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ। ਪੋਸ਼ਟਿਕ ਖਾਣੇ ਵਿੱਚ ਹਰੀਆਂ, ਸਬਜ਼ੀਆਂ, ਫਲ, ਦੱੁਧ ਆਦਿ ਲੈੇਣੇ ਚਾਹੀਦੇ ਹਨ ਜੋ ਦੰਦਾ ਨੂੰ ਮਜ਼ਬੂਤ ਬਣਾਉਂਦੇ ਹਨ।ਦੰਦਾਂ ਦੀ ਸਹੀ ਸਿਹਤ ਸੰਭਾਲ ਲਈ ਸਾਨੂੰ ਆਪਣੇ ਦੰਦਾਂ ਦਾ ਹਰ 6 ਮਹੀਨੇ ਬਾਅਦ ਕੇਵਲ ਦੰਦਾਂ ਦੇ ਮਾਹਿਰ ਡਾਕਟਰ ਕੋਲੋ ਹੀ ਚੈਕਅਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਦੰਦਾ ਦੀਆਂ ਬੀਮਾਰੀਆਂ ਸ਼ੁਰੂ ਹੋਣ ਸਮੇਂ ਕੋਈ ਦਰਦ ਜਾਂ ਤਕਲੀਫ ਨਹੀਂ ਹੰੁਦੀ ਅਤੇ ਮਰੀਜ਼ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਹਰ 3 ਮਹੀਨੇ ਵਿੱਚ ਆਪਣਾ ਟੁਥ ਬੁਰਸ਼ ਬਦਲੋ ਕਿਉਕਿ ਪੁਰਾਣੇ ਟੁਥਬੁਰਸ਼ ਨਾਲ ਸਾਡੇ ਦੰਦਾਂ ਅਤੇ ਮਸੂੜਿਆਂ ਦਾ ਨੁਕਸਾਨ ਹੋ ਸਕਦਾ ਹੈ।ਸਭ ਤੋਂ ਜ਼ਰੂਰੀ ਹੈ ਕਿ ਸਿਹਤਮੰਦ ਦੰਦਾਂ ਵਾਸਤੇ ਤੰਬਾਕੂ, ਗੁਟਕਾ, ਪਾਨ ਆਦਿ ਦਾ ਸੇਵਨ ਨਾ ਕੀਤਾ ਜਾਵੇ ਕਿਉਂ ਕਿ ਇਸ ਨਾਲ ਮੰੁੂਹ, ਜੀਭ ਆਦਿ ਦਾ ਕੈਸਰ ਵੀ ਹੋ ਸਕਦਾ ਹੈ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰਸਿੰਘ, ਮੈਡੀਕਲ ਅਫਸਰ (ਡੈਂਟਲ) ਡਾ.ਸ਼ੈਲਾਕੰਵਰ, ਸੁਨੀਤਾ ਦੇਵੀ, ਕਮਲ ਕਿਸ਼ੋਰ, ਚੀਫ ਫਾਰਮਾਸਿਸਟ  ਵਿਦਿਆਧਰ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply