ਭੀਖੀ/ਮਾਨਸਾ, 4 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 1843 ਕਮਜ਼ੋਰ
ਵਰਗ ਦੇ ਲੋਕਾਂ ਨੂੰ ਲਾਭ ਦੇ ਕੇ ਮਨਾਇਆ ਗਿਆ।ਖੁਰਾਕ ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਮਹਾਤਮਾ ਗਾਂਧੀ ਵਲੋਂ ਦਰਸਾਏ ਗਏ ਸੱਚ, ਨਿਡਰਤਾ ਅਤੇ ਅਹਿੰਸਾ ਦੇ ਮਾਰਗ ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੱਚ ਮੇਰਾ ਰੱਬ ਹੈ ਅਤੇ ਸੱਚ ਨੂੰ ਪਾਉਣ ਦਾ ਰਸਤਾ ਅਹਿੰਸਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਇਸ ਯੁੱਗ ਵਿਚ ਲੋਕਾਂ ਵਿਚ ਸਬਰ, ਸੰਤੋਖ ਦੀ ਭਾਵਨਾ ਖ਼ਤਮ ਹੋ ਰਹੀ ਹੈ ਜਿਸ ਕਰਕੇ ਗੁੱਸਾ, ਗਲਤ ਸ਼ਬਦਾਵਲੀ ਦੇ ਕਾਰਨ ਛੋਟੀ ਛੋਟੀ ਗੱਲ ਨੂੰ ਲੈ ਕੇ ਵੀ ਵੱਡੇ ਰਿਸ਼ਤੇ ਖ਼ਤਮ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਮਹਾਤਮਾਂ ਗਾਂਧੀ ਦੁਆਰਾ ਦਰਸਾਏ ਮਾਰਗ ਤੇ ਚੱਲ ਕੇ ਸ਼ਾਂਤੀ ਅਤੇ ਸਦਭਾਵਨਾ ਦਾ ਮਹੌਲ ਸਿਰਜਿਆ ਜਾ ਸਕਦਾ ਹੈ।
ਉਨ੍ਹਾਂ ਹਾਜ਼ਰ ਸਮੂਹ ਇਲਾਕਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਤਹਿਤ ਹੁਣ ਤੱਕ ਲੋਕ ਭਲਾਈ ਦੇ ਕੀਤੇ ਗਏ ਉਪਰਾਲਿਆਂ ਬਾਰੇ ਜਾਣੂ ਕਰਵਾਇਆ।ਮੰਤਰੀ ਆਸ਼ੂ ਵਲੋਂ ਪਿੰਡਾਂ ਵਿਚ ਡਿਜ਼ੀਟਲ ਸੇਵਾਵਾਂ ਮੁਹੱਈਆ ਕਰਵਾ ਰਹੀ ਕਾਮਨ ਸਰਵਿਸ ਸੈਂਟਰ ਸਕੀਮ ਤਹਿਤ ਹਰ ਪਿੰਡ ਵਿਚ ਨਿਯੁੱਕਤ ਕੀਤੇ 50 ਵਿਲੇਜ ਲੈਵਲ ਐਂਟਰਪਰੇਨਿਉਰ ਵਿਚੋਂ 5 ਨੂੰ ਨਿਯੁੱਕਤੀ ਪੱਤਰ ਸੌਂਪੇ ਗਏ।
ਇਸ ਤੋਂ ਇਲਾਵਾ ਸ਼ਿਵਾ ਪ੍ਰੋਟੀਨ ਪ੍ਰੋਡਕਟ ਪ੍ਰਾਈਵੇਟ ਲਿਮਿਟਡ ਵਿੱਚ 30 ਉਮੀਦਵਾਰਾਂ ਅਤੇ ਗੰਗਾ ਸਪਿੰਨਟੈਕਸ ਲਿਮਿਟਡ ਤਲਵੰਡੀ ਰੋਡ, ਵਿਚ 3 ਉਮੀਦਵਾਰਾਂ ਨੂੰ ਨੌਕਰੀ ਮੁਹੱਈਆ ਕਰਵਾਈ ਗਈ ਹੈ ਦੇ ਨਿਯੁੱਕਤੀ ਪੱਤਰ ਉਮੀਦਵਾਰਾਂ ਨੂੰ ਸੌਪੇ।ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਧੀਨ ਚੱਲ ਰਹੀ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਜਿਲ੍ਹਾ ਮਾਨਸਾ ਦੇ 93 ਪ੍ਰਾਰਥੀਆਂ ਨੂੰ ਮੁਫ਼ਤ ਵਿਚ ਸਕਿੱਲ ਟਰੇਨਿੰਗ ਦਿੱਤੀ ਜਾਣੀ ਹੈ।ਜਿੰਨਾਂ ਵਿਚੋਂ ਅੱਜ 50 ਉਮੀਦਵਾਰਾਂ ਨੂੰ ਚੋਣ ਪੱਤਰ ਦਿੱਤੇ ਗਏ ਹਨ।
ਇਸ ਮੌਕੇ ਬੋਲਦਿਆਂ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫ਼ਰ ਨੇ ਕਿਹਾ ਕਿ ਮਹਾਤਮਾਂ ਗਾਂਧੀ ਦੁਆਰਾ ਪਾਏ ਅਹਿੰਸਾ ਅਤੇ ਸਾਂਤੀ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਰਸਮੀ ਤੌਰ `ਤੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹੁਣ ਤੱਕ 1843 ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਲਾਭ ਦਿੱਤਾ ਜਾ ਚੱਕਾ ਹੈ ਅਤੇ ਉਮੀਦ ਹੈ ਕਿ ਤਕਰੀਬਨ 2500 ਲਾਭਪਾਤਰੀਆਂ ਨੂੰ ਮਾਨਸਾ ਜਿਲ੍ਹੇ ਵਿਚ ਲਾਭ ਮਿਲ ਜਾਵੇਗਾ।
ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਕੂਲੀ ਬੱਚਿਆਂ ਵੱਲੋਂ ਇਕ ਸ਼ਾਂਤੀ ਮਾਰਚ ਵੀ ਕੱਢਿਆ ਗਿਆ ਜੋ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਬਾਲ ਭਵਨ ਵਿਖੇ ਸਮਾਪਤ ਹੋਇਆ। ਇਸ ਉਪਰੰਤ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਮਾਗਮ ਮੌਕੇ ਐਸ.ਐਸ.ਪੀ ਮਨਧੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੱਧੂ, ਐਸ.ਡੀ.ਐਮ ਅਭੀਜੀਤ ਕਪਲਿਸ਼, ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਿਕਰਮ ਮੋਫ਼ਰ, ਹਲਕਾ ਇੰਚਾਰਜ ਡਾ. ਮੰਜੂ ਬਾਲਾ, ਗੁਰਪ੍ਰੀਤ ਕੌਰ ਗਾਗੋਵਾਲ, ਕਾਂਗਰਸ ਲੀਡਰ ਕਰਮ ਚੌਹਾਨ, ਰਾਮ ਸਿੰਘ, ਪ੍ਰਧਾਨ ਨਗਰ ਕੌਂਸਲ ਮਨਦੀਪ ਗੋਰਾ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਰਿਪੋਰਟ ਅਨੁਸਾਰ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਲੱਗੇ ਕੈਂਪਾਂ `ਚ ਕੁੱਲ 9652 ਬਿਨੈਕਾਰ ਆਏ ਜਿੰਨ੍ਹਾਂ ਵਿਚੋਂ 2587 ਨੂੰ ਵੱਖ-ਵੱਖ ਵਿਭਾਗਾਂ ਵਲੋਂ ਉਨ੍ਹਾਂ ਦੀ ਲੋੜ ਅਨੁਸਾਰ ਲਾਭ ਦਿੱਤੇ ਗਏ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media