ਭੀਖੀ/ਮਾਨਸਾ, 4 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਇਨਸਾਫ, ਬੰਦੀ ਸਿੰਘਾ ਦੀ ਰਿਹਾਈ, ਬਹਿਬਲ ਕਲਾਂ ਗੋਲੀ
ਕਾਡ ਦੇ ਦੋਸੀਆਂ ਦੀ ਗਿਰਫਦਾਰੀ ਅਤੇ ਸਿੱਖ ਕੋਮ ਦੀਆਂ ਹੋਰ ਮੰਗਾਂ ਸਬੰਧੀ 1 ਜੂਨ ਤੋ ਬਰਗਾੜੀ ਵਿੱਚ ਇਨਸਾਫ ਮੋਰਚੇ `ਤੇ ਬੈਠੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣ ਅਤੇ 7 ਤਾਰੀਖ ਦੇ ਇਕੱਠ ਨੂੰ ਸਫਲ ਬਣਾੳਣ ਲਈ ਬਾਬਾ ਲਾਲ ਸਿੰਘ ਮੁੱਖ ਸੇਵਾਦਾਰ ਮੀਰੀ ਪੀਰੀ ਸੰਤ ਸਮਾਜ ਵਲੋ ਇਕ ਵੱਖਰਾ ਉਪਰਾਲਾ ਕੀਤਾ ਗਿਆ।ਬਾਬਾ ਲਾਲ ਸਿੰਘ ਨੇ ਅੱਜ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸਿਖ ਸੰਗਤਾਂ ਨੂੰ ਸਰਕਾਰ ਵਿਰੁੱਧ ਚਲ ਰਹੀ ਇਸ ਲੜਾਈ ਵਿਚ ਸਾਥ ਦੇਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਅੱਜ ਸਾਨੂੰ ਲੋੜ ਸਾਰੇ ਸਿੰਘਾਂ ਨੂੰ ਇਕੱਠੇ ਹੋਣ ਦੀ ਤਾਂ ਜੋ ਅਸੀ ਸਾਰੇ ਰਲ ਕੇ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜਾ ਦਿਵਾ ਸਕੀਏ।ਉਨ੍ਹਾਂ ਨੇ ਕਿਹਾ ਅੱਜ ਹਰ ਪੰਜਾਬੀ ਅਤੇ ਸਿੱਖ ਕੌਮ ਦਾ ਮਨੁੱਖਤਾ ਤੇ ਬਿਨ੍ਹਾਂ ਤੇ ਇਹ ਫਰਜ਼ ਬਣਦਾ ਹੈ ਕਿ ਉਹ ਸਮੁੱਚੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਸਭ ਕੌਮਾਂ, ਧਰਮਾਂ, ਪਾਰਟੀਆਂ, ਫਿਰਕਿਆ ਆਦਿ ਦੇ ਵਖਰੇਵਿਆ ਤੋ ਉਪਰ ਉਠ ਕੇ ਬਰਗਾੜੀ ਵਿਖੇ ਚੱਲ ਰਹੇ ਇਨਸਾਨੀਅਤ ਪੱਖੀ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 7 ਅਕਤੂਬਰ ਨੂੰ ਬਰਗਾੜੀ ਵਿਖੇ ਰੱਖੇ ਗਏ ਬਹੁਮੰਤਵਾਂ ਵਾਲੇ ਇਖਲਾਕੀ ਇਕੱਠ ਵਿਚ ਉਸੇ ਤਰ੍ਹਾਂ ਹੁਮ-ਹੁਮਾ ਕੇ ਪਹੁੰਚਣ, ਜਿਵੇਂ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਦੀ ਧਰਤੀ `ਤੇ ਰੱਖੇ ਗਏ ਸਰਬਤ ਖ਼ਾਲਸਾ ਸਮੇਂ ਪਹੁੰਚ ਕੇ ਮਨੁੱਖਤਾ ਪੱਖੀ ਆਵਾਜ਼ ਨੂੰ ਬੁਲੰਦ ਕੀਤਾ ਸੀ।
ਇਸ ਸਮੇ ਉਨ੍ਹਾਂ ਨਾਲ ਬਾਬਾ ਦਰਸ਼ਨ ਸਿੰਘ ਗੁੜਥੜੀ, ਗ੍ਰੰਥੀ ਮੱਖਣ ਸਿੰਘ ਬੀਰ ਖੁਰਦ, ਬਾਬਾ ਮਨਜੀਤ ਸਿੰਘ ਹੋਡਲਾਂ ਕਲਾਂ, ਗ੍ਰੰਥੀ ਮੰਗਾ ਸਿੰਘ ਹੋਡਲਾਂ, ਜਸਪਾਲ ਸਿੰਘ ਮੀਹਾ ਸਿੰਘ ਵਾਲਾ, ਗ੍ਰੰਥੀ ਜਰਨੈਲ ਸਿੰਘ ਧਲੇਵਾਂ, ਗ੍ਰੰਥੀ ਭੋਲਾ ਸਿੰਘ ਧਲੇਵਾਂ, ਭਾਈ ਗੁਰਤੇਜ ਸਿੰਘ, ਪ੍ਰਧਾਨ ਕੇਵਲ ਸਿੰਘ ਗੜਦੀ, ਭਾਈ ਜਗਸੀਰ ਸਿੰਘ, ਰੂਪ ਸਿੰਘ ਕਮੇਟੀ ਮੈਂਬਰ, ਜਗਸੀਰ ਸਿੰਘ, ਗੁਰਦਿਆਲ, ਕੇਵਲ ਸਿੰਘ, ਮਨਜੀਤ ਸਿੰਘ, ਰੂਪ ਸਿੰਘ, ਬਚਿੱਤਰ ਸਿੰਘ, ਗੁਰਨੈਬ ਸਿੰਘ, ਹੀਰਾ ਸਿੰਘ, ਹਰਪ੍ਰੀਤ ਸਿੰਘ, ਸੁਖਪਾਲ ਸਿੰਘ, ਪ੍ਰਿਤਪਾਲ ਸਿੰਘ, ਲਾਲੀ ਸਿੰਘ, ਸੁਖਪਾਲ ਸਿੰਘ ਹਰਪਿੰਦਰ ਸਿੰਘ ਢੈਪਈ ਆਦਿ ਮੌਜੂਦ ਸਨ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media