ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੀਤੀ ਦਿਨੀ ਸ਼ਹੀਦ ਹੋਏ ਲੈਫ. ਗੁਰਦੇਵ ਸਿੰਘ ਦੀ ਯਾਦ ਚ’ ਹੋਏ 51ਵੇਂ ਕਬੱਡੀ ਟੂਰਨਾਮੈਂਟ ਵਿੱਚ
ਵਿਸ਼ੇਸ਼ ਸਹਿਯੋਗ ਬਦਲੇ ਪ੍ਰਧਾਨ ਮਲਕੀਤ ਸਿੰਘ ਬਾਬੇਕਾ, ਜਗਸੀਰ ਸਿੰਘ, ਰੂਪ ਸਿੰਘ, ਬਲਦੇਵ ਸਿੰਘ ਵਲੋਂ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਸ਼ਹੀਦ ਲੈਫ. ਗੁਰਦੇਵ ਸਿੰਘ ਯਾਦਗਾਰੀ ਕਲੱਬ ਭੀਖੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਜਿਤਾਇਆ ਕਿ ਅੱਗੇ ਤੋਂ ਵੀ ਅਜਿਹੇ ਚੰਗੇ ਕਾਰਜਾ ਲਈ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਮੇਸ਼ਾਂ ਵੱਧ-ਚੜ ਕੇ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।ਇਸ ਮੌਕੇ ਸਕੂਲ ਸਟਾਫ ਮੈਬਰਜ਼ ਨਾਇਬ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ ਮੱਤੀ, ਯਾਦਵਿੰਦਰ ਸਿੰਘ, ਮਨੋਜ ਕੁਮਾਰ, ਰਜਿੰਦਰਪਾਲ ਸਿੰਘ, ਸ਼ੀਮਤੀ ਮੀਨੂੰ ਗਰਗ, ਰਾਜਵੀਰ ਕੌਰ, ਰਮਨ ਜਿੰਦਲ, ਰਾਜ ਕੁਮਰੀ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਸੁਖਵਿੰਦਰ ਕੌਰ, ਪਰਮਿੰਦਰ ਕੌਰ, ਕਰਨਦੀਪ ਕੌਰ ਆਦਿ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media