ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਲ ਭਵਨ ਮਾਨਸਾ ਵਿਖੇ ਜਿਲ੍ਹਾ ਪੱਧਰੀ ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ
ਇਕੱਤਰਤਾ ਹੋਈ।ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਵਰ੍ਹੇ ਅਤੇ ਸੂਬਾ ਸਰਪ੍ਰਸਤ ਜਗਤਾਰ ਸਿੰਘ ਝੱਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਵਲੋਂ ਪਰਖਕਾਲ ਅਤੇ ਕੰਫਰਮੇਸ਼ਨ ਸਬੰਧੀ ਜਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਫਸਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।ਜੇਕਰ ਕਿਸੇ ਵੀ ਬਲਾਕ ਸਿੱਖਿਆ ਅਫਸਰ ਪਰਖਕਾਲ ਅਤੇ ਕਨਫਰਮੇਸ਼ਨ ਪੂਰਾ ਕਰਨ ਸਬੰਧੀ ਕੁਤਾਹੀ ਵਰਤੀ ਗਈ ਤਾਂ ਉਹ ਯੂਨੀਅਨ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰਨਗੇ।ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਗੁਰਨੇ, ਸੁਖਵੀਰ ਬੱਛੂਆਣਾ, ਜਗਦੇਵ ਸਿੰਘ ਦਰੀਆਪੁਰ, ਲਖਵਿੰਦਰ ਸਿੰਘ ਬੁਢਲਾਡਾ, ਤੇਜਿੰਦਰ ਸਿੰਘ ਰਾਏਪੁਰ, ਮੁਕੇਸ਼ ਦਾਸ, ਅਮਨ ਮਾਨਸਾ, ਧਰਮ ਸਿੰਘ, ਸ਼ਿਵਾਲਿਕਾ, ਅਨੀਤਾ ਰਾਣੀ, ਮਨਪ੍ਰੀਤ ਕੌਰ ਅਤੇ ਡੀ.ਟੀ.ਐਫ ਤੋਂ ਅਮੋਲਕ ਡੇਲੂਆਣਾ, ਗੁਰਪਿਆਰ ਕੋਟਲੀ, ਸਿੱਖਿਆ ਵਿਕਾਸ ਮੰਚ ਤੋਂ ਹਰਦੀਪ ਸਿੱਧੂ, ਬੀ.ਐਡ ਫਰੰਟ ਤੋਂ ਦਰਸ਼ਨ ਅਲੀਸ਼ੇਰ ਹਾਜਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media