Wednesday, July 29, 2026

ਅਪਗ੍ਰੇਡ ਹੋਵੇਗਾ ਕਿਸ਼ਨ ਕੋਟ ਇਲਾਕੇ ਦਾ ਸਰਕਾਰੀ ਪ੍ਰਾਇਮਰੀ ਸਕੂਲ -ਸੋਨੀ

ਨਵੀਂ ਇਮਾਰਤ ਲਈ ਸਕੂਲ ਨੂੰ 25 ਲੱਖ ਦੀ ਸਹਾਇਤਾ ਦੇਣ ਦਾ ਐਲਾਨ

PPN0710201808ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿੱਖਿਆ ਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸਲਾਮਾਬਾਦ ਦੇ ਇਲਾਕੇ ਕਿਸ਼ਨ ਕੋਟ ਵਿਚ ਨਵੇਂ ਪਾਰਕ ਦਾ ਉਦਘਾਟਨ ਕਰਦੇ ਹੋਏ ਜਿੱਥੇ ਪਾਰਕ ਵਿਚ ਲਾਇਟਾਂ, ਝੂਲੇ ਤੇ ਜ਼ਿੰਮ ਆਦਿ ਲਗਾਉਣ ਲਈ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਉਥੇ ਇਸ ਇਲਾਕੇ ਦੇ ਪ੍ਰਾਇਮਰੀ ਸਕੂਲ ਨੂੰ ਮਿਡਲ ਤੱਕ ਅਪਗ੍ਰੇਡ ਕਰਨ ਅਤੇ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਲਈ 25 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ, ਜਿਸ ਵਿਚ ਸਿੱਖਿਆ ਅਤੇ ਸਿਹਤ ਅਹਿਮ ਹੈ, ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨਾਂ ਦੱਸਿਆ ਕਿ ਅੰਦਰੂਨੀ ਸ਼ਹਿਰ ਦੇ ਸਾਰੇ ਪਾਰਕ ਨਵੇਂ ਉਸਾਰੇ ਜਾ ਰਹੇ ਹਨ ਅਤੇ ਉਥੇ ਫੁੱਲ-ਬੂਟੇ, ਜਿੰਮ ਬਣਾ ਕੇ ਵਧੀਆ ਸੈਰਗਾਹ ਤੇ ਬੱਚਿਆਂ ਦੇ ਖੇਡਣ ਯੋਗ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਨਾਂ ਦੀ  ਕੋਸ਼ਿਸ਼ ਹੈ ਕਿ ਹਰੇਕ ਪੰਜਾਬ ਵਾਸੀ ਨੂੰ ਚੰਗਾ ਮਾਹੌਲ ਤੇ ਚੰਗੀ ਖੁਰਾਕ ਮਿਲ ਸਕੇ।
           ਸੋਨੀ ਨੇ ਦੱਸਿਆ ਕਿ ਇਸ ਸਕੂਲ ਨੂੰ ਅਪਗ੍ਰੇਡ ਕਰਕੇ ਨਵੀਂ ਸਿੱਖਿਆ ਪ੍ਰਣਾਲੀ ਦੇ ਹਾਣ ਦਾ ਬਣਾਇਆ ਜਾਵੇਗਾ, ਤਾਂ ਜੋ ਬੱਚਿਆਂ ਨੂੰ ਮਹਿੰਗੇ ਨਿੱਜੀ ਸਕੂਲਾਂ ਵਿਚ ਨਾ ਜਾਣਾ ਪਵੇ।ਉਨਾਂ ਇਸ ਇਲਾਕੇ ਦੀ ਮੰਗ ’ਤੇ ਵੱਡਾ ਤੇ ਨਵਾਂ ਸੀਵਰੇਜ ਬਨਾਉਣ ਦਾ ਐਲਾਨ ਵੀ ਕੀਤਾ।ਸੋਨੀ ਨਾਲ ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਸ਼ਹਿਰੀ ਪ੍ਰਧਾਨ ਡਾ. ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਸੁਦੇਸ਼ ਕੁਮਾਰੀ, ਸੁਰਿੰਦਰ ਛਿੰਦਾ ਤੇ ਹੋਰ ਮੋਹਤਬਰ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply