Wednesday, September 2, 2026

ਕੌਂਸਲਰ ਵਿਕਾਸ ਸੋਨੀ ਵਲੋਂ ਸਰਕਾਰੀ ਸਕੂਲ ਕਟਰਾ ਕਰਮ ਸਿੰਘ ਦਾ ਦੌਰਾ

PPN0710201807ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕੋਂਸਲਰ ਵਿਕਾਸ ਸੋਨੀ, ਕੁਲਬੀਰ ਕੌਰ ਦਾਰਾ ਅਤੇ ਪਰਮਜੀਤ ਚੋਪੜਾ ਵੱਲੋਂ ਸਰਕਾਰੀ ਸੀ.ਸੈ. ਸਕੂਲ ਕਟਰਾ ਕਰਮ ਸਿੰਘ ਦਾ ਦੌਰਾ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਅਮਰਪਾਲੀ ਅਤੇ ਸਟਾਫ਼ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਵਕਾਸ ਸੋਨੀ ਨੇ ਜਿਥੇ ਸਕੂਲ ਦੀ ਇਮਾਰਤ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ, ਉਥੇ ਨਾਲ ਹੀ ਪ੍ਰਿੰਸੀਪਲ ਅਤੇ ਸਟਾਫ਼ ਕੋਲੋਂ ਉਹਨਾਂ ਨੂੰ ਸਕੂਲ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਤੇ ਲੋੜੀਂਦੇ ਸੁਧਾਰਾ ਸੰਬੰਧੀ ਸੁਝਾਅ ਵੀ ਲਏ। ਉਹਨਾਂ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਿੱਖਿਆ ਮੰਤਰੀ ਓ.ਪੀ ਸੋਨੀ ਨੂੰ ਸਕੂਲ ਦੇ ਹਾਲਾਤਾਂ ਅਤੇ ਲੋੜਾਂ ਸੰਬੰਧੀ ਜਾਣਕਾਰੀ ਦੇਣਗੇ ਅਤੇ ਜਲਦੀ ਤੋਂ ਜਲਦੀ ਸਕੂਲ ਦੇ ਵਿਕਾਸ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਦਾ ਉਪਰਾਲਾ ਕਰਨਗੇ।ਸਕੂਲ ਪ੍ਰਿੰਸੀਪਲ ਡਾ. ਅਮਰਪਾਲੀ ਅਤੇ ਸਟਾਫ਼ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ।
 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply