Monday, October 19, 2026

`ਸੁਖਬੀਰ ਬਚਾਉ` ਰੈਲੀਆਂ ਉਸ ਦੀ ਪ੍ਰਧਾਨਗੀ ਨਹੀ ਬਚਾਅ ਸਕਦੀਆਂ – ਸਰਨਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕੱਲ੍ਹ ਹੋਈਆਂ ਤਿੰਨ ਰੈਲੀਆਂ `ਤੇ Sarnaਟਿੱਪਣੀ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਅਕਾਲੀ ਰੈਲੀ ਨਹੀ ਸਗੋ ‘‘ਸੁਖਬੀਰ ਸਿੰੰਘ ਬਾਦਲ ਬਚਾਉ ਰੈਲੀ’’ ਹੋਈ ਜਦ ਕਿ ਲੰਬੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਰੈਲੀ ਵੀ ਕਾਮਯਾਬ ਰਹੀ, ਪਰ ਬਰਗਾੜੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਇਕਮੁੱਠ ਹਨ ਤੇ ਉਸ ਵੇਲੇ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜਾਵਾਂ ਨਹੀ ਦਿਵਾਈਆ ਜਾਂਦੀਆ।
              ਜਾਰੀ ਇੱਕ ਬਿਆਨ ਰਾਹੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ ਰੱਖੀ ਜਿਸ ਵਿੱਚ ਭਾੜੇ ਲਿਆਦੇ ਗਏ ਲੋਕਾਂ ਦੀ ਗਿਣਤੀ ਬਰਗਾੜੀ ਨਾਲੋ 10 ਫੀਸਦੀ ਵੀ ਨਹੀ ਸੀ।ਉਹਨਾਂ ਕਿਹਾ ਕਿ ਬਾਦਲਾਂ ਨੂੰ ਕੰਧ `ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਹੁਣ ਉਹਨਾਂ ਦਾ ਕੋਈ ਬਚਾਅ ਨਹੀ ਹੈ ਤੇ ਨਾ ਹੀ ਲੋਕ ਹੁਣ ਬਾਦਲਾਂ ਨੂੰ ਪਸੰਦ ਕਰਦੇ ਹਨ।ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਜਿੰਨੀਆਂ ਮਰਜ਼ੀ ਤਿਕੜਮਬਾਜੀਆ ਕਰ ਲਵੇ, ਪਰ ਆਪਣੇ ਪੁੱਤਰ ਸੁਖਬੀਰ ਦੀ ਕੁਰਸੀ ਨਹੀ ਬਚਾਅ ਸਕਦਾ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਤਿੰਨਾਂ ਘਟਨਾਵਾਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੂੰ ਸਮਾਬੱਧ ਕਰੇ ਅਤੇ ਦੋਸ਼ੀਆ ਵਿਰੁੱਧ ਕਾਰਵਾਈ ਕਰਕੇ ਪੰਥਪ੍ਰਸਤਾਂ ਨੂੰ ਇਨਸਾਫ ਦੇਵੇ।ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ ਇੱਕ ਸਾਲ ਤੇ ਸੱਤ ਮਹੀਨੇ ਹੋ ਗਏ ਹਨ ਅਤੇ ਲੋਕ ਸਰਕਾਰ ਤੋ ਬੜੀਆਂ ਉਮੀਦਾਂ ਲਗਾਈ ਬੈਠੇ ਹਨ, ਜਿਹਨਾਂ `ਤੇ ਖਰਾ ਉਤਰਨਾ ਕਾਂਗਰਸ ਸਰਕਾਰ ਲਈ ਜਰੂਰੀ ਹੈ।
ਉਹਨਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਵੀ ਸੰਗਤਾਂ ਨੇ ਧੂਮ ਧਾਮ ਨਾਲ ਮਨਾਉਣਾ ਹੈ।ਜਿਸ ਲਈ ਬਰਗਾੜੀ ਵਿਖੇ ਬੈਠੇ ਪੰਥਕ ਧਿਰਾਂ ਦੀ ਅਵਾਜ ਸੁਨਣੀ ਪਵੇਗੀ।ਉਹਨਾਂ ਦਾਅਵਾ ਕੀਤਾ ਕਿ ਬਰਗਾੜੀ ਤੇ ਬਹਿਬਲ ਕਾਂਡ ਬਾਦਲ ਦਲ ਦੇ ਕੱਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ, ਤੇ ਨਾ ਰਹੇਗਾ ਬਾਸ ਤੇ ਨਾ ਬਜੇਗੀ ਦੀ ਬਾਂਸਰੀ ਦੀ ਕਹਾਵਤ ਅਨੁਸਾਰ ਨਾ ਬਾਦਲ ਦਲ ਰਹੇਗਾ ਤੇ ਨਾ ਹੀ ਸੁਖਬੀਰ ਦੀ ਪ੍ਰਧਾਨਗੀ ਰਹੇਗੀ।ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਤੇ ਪੰਥ ਦੋਖੀ, ਸਮਾਜ ਵਿਰੋਧੀ ਤੇ ਪੰਜਾਬ ਦੇ ਦੁਸ਼ਮਣ ਬਾਦਲਾਂ ਨੂੰ ਸਿਆਸਤ ਵਿੱਚੋ ਚੱਲਦਾ ਕਰਨ ਲਈ ਯਤਨਸ਼ੀਲ ਰਹਿਣ। 

Check Also

ਅੰਮ੍ਰਿਤਸਰ ‘ਚ ਡੇਂਗੂ ਵਿਰੋਧੀ ਮੁਹਿੰਮ – ਸਕੂਲਾਂ ਅਤੇ ਹੌਟਸਪੌਟ ਇਲਾਕਿਆਂ ‘ਚ ਐਂਟੀ-ਲਾਰਵਾ ਕਾਰਵਾਈ, ਸਪਰੇਅ ਤੇ ਫੌਗਿੰਗ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ …

Leave a Reply