Thursday, December 26, 2024

ਇਨਸਾਫ ਮਾਰਚ ਦੌਰਾਨ ਪੰਜਾਬੀਆਂ ਨੇ ਮਜ਼ਬੂਤ ਕੀਤੀ ਆਪਸੀ ਭਾਈਚਾਰੇ, ਅਨੁਸ਼ਾਸਨ ਤੇ ਅਮਨ ਦੀ ਸਾਂਝ -ਭੋਮਾ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾਂ ਅਤੇ ਮੁੱਖ ਸਲਾਹਕਾਰ Bhoma Manjit Sਸਰਬਜੀਤ ਸਿੰਘ ਜੰਮੂ ਨੇ ਕੋਟਕਪੁਰੇ ਤੋਂ ਬਰਗਾੜੀ ਇਨਸਾਫ ਮਾਰਚ ਦੀ ਵੱਡੀ ਕਾਮਯਾਬੀ ਲਈ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਸਾਫ ਮਾਰਚ ਦੌਰਾਨ ਆਪਸੀ ਭਾਈਚਾਰੇ, ਅਨੁਸ਼ਾਸਨ ਅਤੇ ਅਮਨ ਦੀ ਸਾਂਝ ਅਤੇ ਏਕਤਾ ਪੰਜਾਬ ਦੇ ਲੋਕਾਂ ਨੇ ਕੀਤੀ ਹੈ, ਉਸ ਨੇ ਪੰਜਾਬ ਅੰਦਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਤੀਸਰੇ ਬਦਲ ਦੀ ਸਰਕਾਰ ਸਥਾਪਿਤ ਹੋਣ ਦਾ ਮੁੱਢ ਬੰਨ ਦਿੱਤਾ ਹੈ।
 ਬਰਗਾੜੀ ਇਕੱਠ ਨੇ ਪੰਜਾਬੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਨੇਹ, ਪਿਆਰ ਅਤੇ ਵਿਸ਼ਵਾਸ਼ ਨੂੰ ਪ੍ਰਗਟ ਕੀਤਾ ਹੈ। ਸਿੱਖ, ਹਿੰਦੂ, ਮੁਸਲਿਮ, ਦਲਿਤ ਅਤੇ ਈਸਾਈ ਵੀਰਾਂ ਦੇ ਸਮੁੰਦਰ ਨੇ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਕਰ ਦਿੱਤੇ ਹਨ, ਜੋ ਪੰਜਾਬ ਵਿਚ ਆਪਸੀ ਭਾਈਚਾਰੇ ਅਤੇ ਅਮਨ ਸ਼ਾਂਤੀ ਭੰਗ ਹੋਣ ਦੀਆਂ ਚੀਕਾਂ ਮਾਰ ਰਹੇ ਹਨ। ਬਰਗਾੜੀ ਮੋਰਚੇ ਦੇ ਮੁੱਖੀਆਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਯੋਗ ਅਗਵਾਈ ਨੇ ਸ਼ਾਂਤਮਈ ਰੋਸ ਦੇ ਢੰਗ ਨੂੰ ਮਜ਼ਬੂਤ ਕੀਤਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਦੀ ਸਿਆਸੀ ਅਗਵਾਈ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਬਾਦਲ, ਕਾਂਗਰਸ ਦੀ ਗੁਲਾਮੀ ਤੋ ਆਜਾਦ ਹੋਣ ਦੀ ਵੱਡੀ ਆਸ ਜਗਾ ਦਿੱਤੀ ਹੈ।
ਫੈਡਰੈਸ਼ਨ ਨੇਤਾਵਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਦੇਣ, ਬਹਿਬਲ ਕਲਾਂ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਅਤੇ ਸਿਆਸੀ ਕੈਦ ਸਿੱਖ ਯੋਧਿਆਂ ਨੂੰ ਰਿਹਾਅ ਕਰਨ ਦੇ ਕੀਤੇ ਵਾਅਦਿਆਂ ਤੋਂ ਭੱਜ ਨਹੀਂ ਸਕੇਗੀ।ਇਸੇ ਤਰ੍ਹਾਂ ਅਕਾਲੀ ਦਲ ਬਾਦਲ ਪੰਜਾਬ ਦੇ ਲੋਕਾਂ, ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭਾਜਪਾ ਅਤੇ ਆਰ.ਐਸ.ਐਸ ਕੋਲ ਵੇਚ ਕੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਪੱਤ ਕਰਕੇ, ਪੰਜਾਬ `ਤੇ ਰਾਜ ਕਰਨ ਦੇ ਸੁਪਨੇ ਲੈਣੇ ਬੰਦ ਕਰ ਦੇਵੇ, ਕੋਟਕਪੁਰੇ-ਬਰਗਾੜੀ ਇਨਸਾਫ ਰੋਸ ਮਾਰਚ ਵਿੱੱਚ ਪੰਜਾਬੀਆਂ ਦੇ ਸਮੁੰਦਰ ਨੇ ਬਾਦਲ ਨੂੰ ਇਹ ਸੁਨੇਹਾ ਦੇ ਦਿੱਤਾ ਹੈ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply