Friday, April 24, 2026

7ਵੀਂ ਵਾਰ ਮੇਜ਼ਬਾਨ ਐਜ਼ੂਕੇਸ਼ਨ ਕਾਲਜ ਰਣਜੀਤ ਐਵੀਨਿਊ ਰਿਹਾ ‘ਓਵਰ ਆਲ ਚੈਂਪੀਅਨ

’ਵਰਸਿਟੀ ਐਜ਼ੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ’ ਸੰਪੰਨ

PPN1010201824ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ’ਵਰਸਿਟੀ ਵੱਲੋਂ 3 ਰੋਜ਼ਾ ‘ਐਜ਼ੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ’ ਅੱਜ ਅਮਿੱਟ ਯਾਦਾਂ ਬਿਖੇਰੇਦਾ ਹੋਇਆ ਸੰਪੰਨ ਹੋ ਗਿਆ।ਇਸ ਮੁਕਾਬਲੇ ਦੌਰਾਨ ਮੇਜ਼ਬਾਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਨੇ 7ਵੀਂ ਵਾਰ ਓਵਰ ਆਲ ਚੈਂਪੀਅਨ ਦੀ ਟਰਾਫ਼ੀ ’ਤੇ ਕਬਜ਼ਾ ਕੀਤਾ।ਜਦਕਿ ਪਹਿਲਾਂ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ.ਟੀ ਰੋਡ ਅਤੇ ਦੂਜਾ ਗੌਰਮਿੰਟ ਕਾਲਜ ਆਫ਼ ਐਜ਼ੂਕੇਸ਼ਨ ਜਲੰਧਰ ਰਨਰ ਅੱਪ ਰਿਹਾ।
    ਪਰਸੋੋਂ ਤੋਂ ਆਰੰਭ ਹੋਏ ਇਸ ਮੇਲੇ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ, ਡੀ.ਸੀ.ਪੀ (ਅੰਮ੍ਰਿਤਸਰ ਸਿਟੀ) ਦੇ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਹੱਡੀਆਂ ਦੇ ਮਾਹਿਰ ਪ੍ਰਸਿੱਧ ਡਾ. ਆਰ.ਪੀ ਸਿੰਘ ਬੋਪਾਰਾਏ, ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ, ਐਜ਼ੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਸਿੰਘ ਢਿੱਲੋਂ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਆਰੰਭ ਕੀਤਾ ਸੀ, ’ਚ ’ਵਰਸਿਟੀ ਅਧੀਨ ਆਉਂਦੇ ਕਰੀਬ 24 ਐਜ਼ੂਕੇਸ਼ਨ ਕਾਲਜਾਂ ਦੇ ਵਿਦਿਆਰਥੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।

PPN1010201825
     ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਪਹਿਰਾਵਾ ਪ੍ਰਦਰਸ਼ਨੀ, ਮਮਿਕਰੀ, ਸਕਿੱਟ, ਗੀਤ-ਗਜ਼ਲ, ਲੋਕ ਗੀਤ, ਸਕੈਚਿੰਗ, ਪੇਂਟਿੰਗ ਆਨ ਸਪਾਟ, ਕਾਰਟੂਨਿੰਗ, ਪੋਸਟਰ ਮੇਕਿੰਗ, ਪੇਂਟਿੰਗ ਸਟਿੱਲ ਲਾਈਫ਼, ਕਲੇਅ-ਮੋਡਲਿੰਗ, ਸਲੋਗਨ ਰਾਈਟਿੰਗ ਅਤੇ ਕੋਲਾਜ਼ ਦੂਸਰੇ ਦਿਨ ਸਮੂਹ ਸ਼ਬਦ, ਭਜਨ, ਸਮੂਹ ਗੀਤ (ਭਾਰਤੀ), ਪੋਇਟੀਕਲ ਸਿਮਪੋਜ਼ੀਅਮ ਐਲੋਕਿਊਸਨ, ਰੰਗੋਲੀ, ਫ਼ੁਲਕਾਰੀ ਅਤੇ ਅੱਜ ਕੁਇਜ਼, ਗਿੱਧਾ ਅਤੇ ਡਿਬੇਟ ਦੇ ਮੁਕਾਬਲੇ ਵਿਦਿਆਰਥੀਆਂ ਦਰਮਿਆਨ ਹੋਏ।ਜੱਜਾਂ ਦੀਆਂ ਭੂਮਿਕਾਵਾਂ ਮੈਡਮ ਹਰਭਜਨ ਢਿੱਲੋਂ, ਰਮਨਜੀਤ, ਨੀਲਮ, ਡਾ. ਦੀਪਕ ਮਨਮੋਹਨ, ਸ਼ਰਦ ਮਨੋਚਾ ਅਤੇ ਪ੍ਰੋ: ਤੇਜਿੰਦਰ ਕੌਰ ਵਲੋਂ ਬਾਖੂਬੀ ਨਿਭਾਈ ਗਈ।  
     ਛੀਨਾ ਨੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨੂੰ ਕਾਲਜਾਂ ’ਚ ਆਯੋਜਿਤ ਕੀਤੇ ਜਾਂਦੇ ਅਜਿਹੇ ਮੇਲਿਆਂ ’ਚ ਜਿੱਥੇ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਉਥੇ ਉਨ੍ਹਾਂ ਨੂੰ ਆਪਣੇ ਅੰਦਰ ਹੁਨਰ ਜਾਂ ਕਮੀਆਂ ਦਾ ਪਤਾ ਵੀ ਲੱਗਦਾ ਹੈ, ਬਾਰੇ ਵੀ ਕਿਹਾ।ਉਨ੍ਹਾਂ ਵਿਦਿਆਰਥਣਾਂ ਜੀਵਨ ’ਚ ਉਚ ਤਰੱਕੀ ਹਾਸਲ ਕਰਨ ਲਈ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਜੀਵਨ ’ਚ ਕੋਈ ਕੰਮ ਮੁਸ਼ਕਿਲ ਨਹੀਂ, ਬੱਸ ਉਸ ਨੂੰ ਕਰਨ ਲਈ ਜਨੂੰਨ ਅਤੇ ਦ੍ਰਿੜ ਇਰਾਦਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨੂੰ ਆਤਮ ਨਿਰਭਰ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਡੱਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ।
     ਡਾ. ਜਗਜੀਤ ਕੌਰ ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾ. ਢਿੱਲੋਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।ਛੀਨਾ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਜੇਤੂ ਕਾਲਜ ਨੂੰ ਟਰਾਫ਼ੀ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ਼ ਸੰਚਾਲਨ ਦੀ ਭੂਮਿਕਾ ਅਜੈਬੀਰਪਾਲ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ।ਇਸ ਮੌਕੇ ਇੰਜੀਨੀਅਰ ਕਾਲਜ ਦੇ ਡਾਇਰੈਕਟਰ ਮੰਜ਼ੂ ਬਾਲਾ ਤੋਂ ਇਲਾਵਾ ਹੋਰਨਾਂ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply