Tuesday, July 21, 2026

ਸਹਿ ਅਕਾਦਮਿਕ ਕ੍ਰਿਰਿਆਵਾਂ ਤਹਿਤ ਕਵਿਤਾ ਤੇ ਭਾਸ਼ਨ ਮੁਕਾਬਲੇ ਕਰਵਾਏ

ਪੰਜਾਬ ਦੇ ਮਸਹੂਰ ਗੀਤਕਾਰ ਵਿਨੋਦ ਸਾਇਰ ਪੂਰੋਵਾਲ ਨੇ ਨਿਭਾਈ ਜੱਜ ਦੀ ਭੂਮਿਕਾ

ਸਹਿ ਅਕਾਦਮਿਕ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨਾਲ ਵਿਨੋਦ ਸਾਇਰ ਪੂਰੋਵਾਲ ਤੇ ਹੋਰ ਅਧਿਆਪਕ ।
ਸਹਿ ਅਕਾਦਮਿਕ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨਾਲ ਵਿਨੋਦ ਸਾਇਰ ਪੂਰੋਵਾਲ ਤੇ ਹੋਰ ਅਧਿਆਪਕ ।

ਬਟਾਲਾ, 24 ਅਗਸਤ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿਖਿਆ ਬੋਰਡ ਅਜੀਤਗੜ ਦੇ ਦਿਸਾ ਨਿਰਦੇਸਾਂ ਤੇ ਸਕੱਤਰ ਸਿੰਘ ਪੁਸਤਕ ਡੀਪੂ ਮੈਨੇਜਰ ਗੁਰਦਾਸਪੁਰ ਦੀਆਂ ਕੋਸਿਸਾਂ ਸਦਕਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਕਵਿਤਾ ਤੇ ਭਾਸਣ ਮੁਕਾਬਲੇ ਕਰਵਾਏ।  ਕਵਿਤਾ  ਦੇ ਫਾਇਨਲ ਮੁਕਾਬਲਿਆਂ ਵਿਚ ਬਲਜਿੰਦਰ ਕੌਰ ਵੇਦ ਕੌਰ ਸਕੂਲ ਕਾਦੀਆਂ ਦਾ ਪਹਿਲਾ ਸਥਾਂਨ , ਰੁਮਿੰਦਰ ਕੌਰ ਸੈਟਰਲ ਸਕੂਲ ਘੁਮਾਨ ਦਾ ਦੂਜਾ ਸਥਾਂਨ, ਪਹੁਲਪ੍ਰੀਤ ਸਿੰਘ ਡੀ ਏ ਵੀ ਸਕੂਲ ਕਾਦੀਆਂ ਦਾ ਤੀਸਰਾ ਸਥਾਂਨ ਰਿਹਾ ਭਾਸ਼ਨ ਮੁਕਾਬਲੇ ਦੌਰਾਨ ਪ੍ਰਭਸਿਮਰਨ ਭਾਈ ਬਿਧੀ ਚੰਦ ਸਕੂਲ ਆਲੇ ਚੱਕ ਦਾ ਪਹਿਲਾ ਸਥਾਂਨ, ਦਿਕਸ਼ਾ ਸੈਟਰਲ ਸਕੂਲ ਘੁਮਾਨ ਦਾ ਦੂਜਾ ਸਥਾਨ, ਕੋਮਲਪ੍ਰੀਤ ਕੌਰ ਦਸਮੇਸ ਸੀਨੀਅਰ ਸੰਕੈਡਰੀ ਸਕੂਲ ਘੁਮਾਨ ਦਾ ਤੀਸਰਾ ਸਥਾਂਨ ਰਿਹਾ। ਇਹਨਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਭਗਵੰਤ ਸਿੰਘ, ਪ੍ਰੀਤਮ ਸਿੰਘ ਲੈਕਚਰਾਰ ਦਿਆਲਗੜ,ਤੇ ਪੰਜਾਬ ਦੇ ਮਸਹੂਰ ਗੀਤ ਕਾਰ ਵਿਨੋਦ ਸਾਇਰ ਪੂਰੋਵਾਲ ਨੇ ਨਿਭਾਈ। ਇਸ ਮੌਕੇ ਗੁਲਸਨ ਕੁਮਾਰ, ਸਰਿਤਾ ਕੋਹਲੀ, ਰਾਜਵਿੰਦਰ ਕੌਰ, ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਮੁਕਾਬਲਿਆਂ ਵਿਚ  ਭਾਗ ਲੈਣ ਵਾਲੇ ਵਿਦਿਆਰਥੀ ਹਾਜਰ ਸਨ। 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply