Tuesday, September 29, 2026

ਹੱਕੀ ਮੰਗਾਂ ਲਈ ਪੀ.ਆਰ.ਟੀ.ਸੀ ਪੈਨਸ਼ਨਰਾਂ ਵਲੋਂ ਅਵਾਜ਼ ਬੁਲੰਦ

PPN1110201806ਬਠਿੰਡਾ, 11 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੂਬਾ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਡਿੱਪੂ ਦੀ ਇਕੱਤਰਤਾ ਵਿੱਚ ਆਗੂਆਂ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਵਿਚਾਰ ਕੀਤਾ ਅਤੇ ਮੈਨੇਜਮੈਂਟ ਤੋਂ ਰਹਿੰਦੀਆਂ ਮੰਗਾਂ ਮੰਨ ਕੇ ਲਾਗੂ ਕਰਨ ਦੀ ਤਾਕੀਦ ਕੀਤੀ।ਆਗੂਆਂ ਨੇ ਮੰਗ ਕੀਤੀ ਕਿ ਰਹਿੰਦੇ ਸਾਰੇ ਬਕਾਏ ਜਲਦੀ ਦਿੱਤੇ ਜਾਣ, ਈ.ਪੀ.ਐਫ ਦੇ ਰਹਿੰਦੇ ਬਕਾਏ ਜਾਰੀ ਕੀਤੇ ਜਾਣ, ਡੀ.ਏ ਦੀਆਂ ਕਿਸ਼ਤਾਂ ਦੇ ਬਕਾਏ ਦਿੱਤੇ ਜਾਣ, ਛੇਵੇਂ ਪੇਅ-ਕਮਿਸ਼ਨ ਨੂੰ ਲਾਗੂ ਕਰਨ ਤੋਂ ਪਹਿਲਾਂ 50 ਪ੍ਰਤੀਸ਼ਤ ਡੀ.ਏ ਬੇਸਿਕ-ਪੇਅ ਵਿੱਚ ਮਰਜ਼ ਕੀਤਾ ਜਾਵੇ, ਮੈਡੀਕਲ ਬਿੱਲ 31 ਜੁਲਾਈ 2018 ਤੱਕ ਮੁੱਖ ਦਫਤਰ ਜਲਦੀ ਭੇਜ ਕੇ ਡਿਮਾਂਡ ਕਰਕੇ ਰਕਮ ਮੰਗਵਾਈ ਜਾਵੇ, ਜੀਵਨ ਫਾਰਮ ਨਵੰਬਰ ਮਹੀਨੇ ਵਿੱਚ ਤਸਦੀਕ ਕਰਾਉਣ ਲਈ ਦਫਤਰੀ ਸਟਾਫ ਦੀ ਡਿਊਟੀ ਲਾਈ ਜਾਵੇ, ਸੇਵਾ ਮੁਕਤ ਕਰਮਚਾਰੀਆਂ ਦੀਆਂ ਫਾਇਲਾਂ ਮੁਕੰਮਲ ਕਰਕੇ ਮੁੱਖ ਦਫਤਰ ਲੋੜੀਂਦੀ ਕਾਰਵਾਈ ਲਈ ਭੇਜੀਆਂ ਜਾਣ, ਮਿ੍ਰਤਕ ਪੈਨਸ਼ਨਰਾਂ ਦੀ ਫੈਮਲੀ ਪੈਨਸ਼ਨ ਪਹਿਲ ਦੇ ਆਧਾਰ `ਤੇ ਲਾਉਣ ਲਈ ਲੋੜੀਂਦੀ ਕਾਰਵਾਈ ਤੁਰੰਤ ਕੀਤੀ ਜਾਵੇ ਆਦਿ।
 ਇਸ ਮੌਕੇ ਗੁਰਬਚਨ ਸਿੰਘ ਜੱਸੀ, ਗੁਰਤੇਜ ਸਿੰਘ ਨੰਬਰਦਾਰ, ਰੂੜ ਸਿੰਘ, ਗੁਰਜੀਤਇੰਦਰ ਸਿੰਘ ਰਾਣਾ, ਦੇਸ ਰਾਜ, ਬਲਵਿੰਦਰ ਸਿੰਘ ਸੈਕਟਰੀ, ਯੁਵਰਾਜ ਸ਼ਰਮਾ, ਸੁਖਦੇਵ ਸ਼ਰਮਾ ਆਦਿ ਹਾਜਰ ਸਨ।

 

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply