ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ‘ਸੰਗੀਤ ਕਲਾਂ ਮੰਚ’ ਜਲੰਧਰ ਵੱਲੋਂ ਰਾਸ਼ਟਰੀ ਪੱਧਰ ਦੀ ਜੇ.ਐਸ ਬਾਵਰਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੂਰੇ ਭਾਰਤ ਦੀਆਂ 60 ਤੋਂ ਵੱਧ ਟੀਮਾਂ ਨੇ ਭਾਗ ਲਿਆ।ਇਸ ਸਮੇਂ ਸੋਲੋ ਸ਼ਬਦ ਗਾਇਨ, ਤਬਲਾ ਵਾਦਕ, ਦੇਸ਼ ਭਗਤੀ ਦੇ ਗੀਤ ਅਤੇ ਵੋਕਲ ਕਲਾਸੀਕਲ ਦੇ ਜੂਨੀਅਰ ਅਤੇ ਸੀਨੀਅਰ ਪੱਧਰ ਦੇ ਮੁਕਾਬਲੇ ਕਰਵਾਏ ਗਏ।ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਨੇ ਜੂਨੀਅਰ ਪੱਧਰ (10-17) ਦੀ ਓਵਰ-ਆਲ ਟਰਾਫੀ ਹਾਸਿਲ ਕੀਤੀ।ਨਵਨੂਰ ਸਿੰਘ ਨੇ ਸ਼ਬਦ ਗਾਇਨ `ਚ ਪਹਿਲਾ, ਮਨਹਰਜੀ ਸਿੰਘ ਨੇ ਤਬਲਾ ਵਾਦਨ `ਚ ਦੂਜਾ, ਬਖਸ਼ਿਸ਼ ਕੌਰ ਨੇ ਕਲਾਸੀਕਲ ਵਿੱਚ ਹੌਸਲਾਂ ਵਧਾਊ ਇਨਾਮ ਅਤੇ ਦੇਸ਼ ਦੇ ਗੀਤ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਉਚਾ ਕੀਤਾ।ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ, ਜਦਕਿ ਅਧਿਆਪਕ ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਗੁਣਵੰਤ ਕੌਰ, ਰਾਜ ਕੁਮਾਰ, ਸ੍ਰੀਮਤੀ ਸਿਮਰਜੀਤ ਕੌਰ ਤੇ ਰਣਜੀਤ ਸਿੰਘ ਨੇ ਵੀ ਮੁਬਾਰਕਾਂ ਦਿੱਤੀਆਂ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media