ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਮਰ ਵਰਗ ਅੰਡਰ 18 ਦੇ
ਲੜਕੇ-ਲੜਕੀਆਂ ਦੇ ਖੇਡ ਮੁਕਾਬਲਿਆਂ ਦਾ ਤੀਸਰਾ ਅਤੇ ਆਖਰੀ ਦਿਨ ਬਹੁਤ ਦਿਲਚਸਪ ਰਿਹਾ।
ਇਹ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਬਾਸਕਟਬਾਲ ਮੁਕਾਬਲਿਆਂ ਦੇ ਤੀਸਰੇੇ ਅਤੇ ਆਖਰੀ ਦਿਨ ਬਾਸਕਟ ਬਾਲ ਕੋਰਟ ਕੰਪਨੀ ਬਾਗ ਵਿਖੇ ਕੰਵਰਮਨਦੀਪ ਸਿੰਘ ਢਿੱਲੋ (ਸਹਾਇਕ ਡਾਇਰੈਕਟਰ ਸਪੋਰਟਸ) ਜੀ.ਐਨ.ਡੀ.ਯੂ ਮੁੱਖ ਮਹਿਮਾਨ ਰਹੇ।ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਸਖਤ ਮੇਹਨਤ ਕਰਨ ਲਈ ਪ੍ਰੇਰਿਆ।ਜੇਤੂ ਰਹੀਆ ਟੀਮਾਂ ਨੂੰ ਮੁੱਖ ਮਹਿਮਾਨ ਦੁਆਰਾ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।ਬਾਸਕਟਬਾਲ ਲੜਕਿਆ ਦੇ ਮੁਕਾਬਲਿਆ ਵਿੱਚ ਪੁਲਿਸ ਡੀਏਵੀ ਪਬਲਿਕ ਸਕੂਲ ਦੀ ਟੀਮ ਪਹਿਲੇ ਸਥਾਨ ਤੇ, ਸਪਰਿੰਗ ਡੇਲ ਸਕੂਲ ਦੀ ਟੀਮ ਦੂਸਰੇ ਸਥਾਨ ਤੇ ਅਤੇ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਦੀ ਟੀਮ ਤੀਸਰੇ ਸਥਾਨ ਤੇ ਰਹੀ।ਲੜਕੀਆਂ ਦੇ ਮੁਕਬਲਿਆਂ ਵਿੱਚ ਸ:ਕੰ:ਸ:ਸ ਸਕੂਲ ਮਾਲਰੋਡ ਦੀ ਟੀਮ ਪਹਿਲੇ ਸਥਾਨ ਤੇ, ਇੰਟਰਨੈਸ਼ਨਲ ਸਪੋਰਟਸ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਅਤੇ ਸਰਹੱਦ ਏ ਪੰਜਾਬ ਸਪੋਰਟਸ ਕਲੱਬ ਦੀ ਟੀਮ ਤੀਸਰੇ ਸਥਾਨ `ਤੇ ਰਹੀ।
ਗੁਰੂ ਨਾਨਕ ਸਟੇਡੀਅਮ ਅੰਮਿ੍ਰਤਸਰ ਵਿਖੇ ਹੋਏ ਅੰਡਰ 18 ਕਬੱਡੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਸ.ਸ.ਸੈਕ ਸਕੂਲ ਹਰਸ਼ਾ ਛੀਨਾ ਪਹਿਲੇ ਸਥਾਨ `ਤੇ ਰਿਹਾ, ਖਾਲਸਾ ਕਾਲਜੀਏਟ ਸਕੂਲ ਨੇ ਦੂਸਰਾ ਸਥਾਨ ਅਤੇ ਸ:ਹ:ਸ ਕਮਾਲਪੁਰਾ ਅਤੇ ਸ:ਹ: ਸਕੂਲ ਭੀਲੋਵਾਲ ਨੇ ਸਾਂਝੇ ਤੌਰ `ਤੇ ਤੀਸਰਾ ਸਥਾਨ ਹਾਸਲ ਕੀਤਾ।
ਗੋਲ ਬਾਗ ਟੇਬਲ ਟੈਨਿਸ ਹਾਲ ਵਿਖੇ ਹੋ ਰਹੇ ਟੇਬਲ ਟੈਨਿਸ ਅੰਡਰ 18 ਉਮਰ ਵਰਗ ਲੜਕੀਆ ਦੇ ਮੁਕਾਬਲਿਆਂ ਵਿੱਚ ਭਵਨ ਐਸ.ਐਲ ਪਬਲਿਕ ਸਕੂਲ ਦੀ ਕਾਇਨਾ, ਜਾਨਵੀ, ਤਨੀਸ਼ਾ ਅਤੇ ਸਾਂਚੀ ਪਹਿਲੇ ਸਥਾਨ ਤੇ ਰਹੀਆਂ, ਸਪਰਿੰਗ ਡੇਅਲ ਪਬਲਿਕ ਸਕੂਲ ਦੀ ਖੁਸ਼ਮੀਤ, ਤਨੀਸ਼ਕਾ, ਨੇਹਮਤ ਅਤੇ ਗੁਰਵੀਨ ਦੂਸਰੇ ਸਥਾਨ ਤੇ ਰਹੀਆਂ, ਅਤੇ ਸ੍ਰੀ ਗੁਰੂ ਹਰਕਿ੍ਰਸ਼ਨ ਸਕੂੂਲ ਜੀ.ਟੀ ਰੋਡ ਦੀ ਪਨੀਰ ਕੌਰ, ਪਵਨ, ਪਵਨੀਤ ਅਤੇ ਲਵਲੀਨ ਤੀਸਰੇ ਸਥਾਨ ਤੇ ਰਹੀਆ। ਟੇਬਲ ਟੈਨਿਸ ਲੜਕਿਆ ਦੇ ਮੁਕਾਬਲਿਆ ਵਿੱਚ ਭਵਨ ਐਸ ਐਲ ਪਬਲਿਕ ਸਕੂਲ ਦੇ ਆਨੰਦ ਚੌਪੜਾ, ਕਿ੍ਰਸ਼ਨਾਨਸੂ, ਦਾਨੀਸ਼, ਵਸੂ ਪਹਿਲੇ ਸਥਾਨ ਤੇ ਰਹੇ।ਡੀਏਵੀ ਪਬਲਿਕ ਸਕੂਲ ਦੇ ਰਕਸਿਤ, ਰਵਨੀਤ, ਹਰਕੀਰਤ ਦੂਸਰੇ ਸਥਾਨ ਤੇ ਰਹੇ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਮਾਧਵ, ਅਨਮੋਲ ਅਤੇ ਭਵਨੀਤ ਤੀਸਰੇ ਸਥਾਨ ਤੇ ਰਹੇ।
ਬੈਡਮਿੰਟਨ ਹਾਲ ਟੇਲਰ ਰੋਡ ਵਿਖੇ ਹੋਏ ਅੰਡਰ 18 ਉਮਰ ਵਰਗ ਬੈਡਮਿੰਨ ਲੜਕੀਆਂ ਦੇ ਮੁਕਾਬਲੇ ਵਿੱਚ ਡੀ.ਏ.ਵੀ ਪਬਲਿਕ ਸਕੂਲ ਦੀ ਨਿਤਿਯਾ ਪਹਿਲੇ, ਮੀਲੇਨੀਅਮ ਸਕੂਲ ਦੀ ਸਾਨਵੀ ਗੁਪਤਾ ਦੂਸਰੇ ਅਤੇ ਸਪਰਿੰਗ ਡੇਅਲ ਪਬਲਿਕ ਸਕੂਲ ਦੀ ਰੀਸ਼ਿਕਾ ਸੇਠ ਅਤੇ ਸੈਕਰਡ ਹਾਰਟ ਸਕੂਲ ਦੀ ਪਰੀਜਾ ਸਾਂਝੇ ਤੌਰ `ਤੇ ਤੀਜੇ ਸਥਾਨ `ਤੇ ਰਹੀਆ।
ਖਾਲਸਾ ਕਾਲਜੀਏਟ ਸਕੂਲ ਦੀਆਂ ਖੇਡ ਗਰਾਊਂਡਾਂ ਵਿੱਚ ਹੋਏ ਲੜਕੀਆਂ ਦੇ ਫਾਈਨਲ ਫੁੱਟਬਾਲ ਅੰਡਰ 18 ਉਮਰ ਵਰਗ ਮੁਕਾਬਲਿਆ ਦੀ ਸੁਰੂਆਤ ਅਤੇ ਜਾਣ-ਪਛਾਣ ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰਸੀਪਲ ਖਾਲਸਾ ਕਾਲਜੀਏਟ ਸਕੂਲ ਨੇ ਕੀਤੀ।ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ:ਸੀ:ਸ ਸਕੂਲ ਤਲਵੰਡੀ ਦਸੌਂਦਾ ਸਿੰਘ ਨੇ ਹਾਸਲ ਕੀਤਾ।ਦੂਸਰਾ ਸਥਾਨ ਸ੍ਰੀ ਦਸ਼ਮੇਸ਼ ਸੀ:ਸ ਸਕੂਲ ਕੋਟਲਾ ਸੁਲਤਾਨ ਸਿੰਘ ਤੇ ਤੀਸਰਾ ਸਥਾਨ ਸੀ:ਸੈਕ ਸਕੂਲ ਦਵਿੰਦਰਾ ਇੰਟਰਨੈਸ਼ਨਲ ਸਕੂਲ ਨੇ ਹਾਸਲ ਕੀਤਾ।
ਗੋਲਬਾਗ ਵਿਖੇ ਹੋਏ ਜਿਮਨਾਸਟਿਕ ਅੰਡਰ 18 ਲੜਕਿਆ ਦੇ ਮੁਕਾਬਲੇ ਵਿੱਚ ਸ.ਸ.ਸ ਸਕੂਲ ਝੀਤਾ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਤੇ, ਡੀ.ਏ.ਵੀ ਸੀਨ. ਸਕੂਲ ਦੀ ਟੀਮ ਨੇ ਦੂਸਰਾ ਸਥਾਨ, ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅਰਟਿਸਟਿਕ ਜਿਮਨਾਟਿਕ ਲੜਕੀਆ ਦੇ ਮੁਕਾਬਲੇ ਜੋ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਪੀ.ਬੀ.ਐਨ ਸ:ਸ:ਸਕੂਲ ਦੀ ਟੀਮ ਪਹਿਲੇ, ਸ:ਕੰ:ਸ:ਸ ਸਕੂਲ ਮਾਲ ਰੋਡ ਦੀ ਟੀਮ ਦੂਸਰੇ ੇ ਅਤੇ ਸ:ਸ:ਸ ਸਕੂਲ ਝੀਤਾ ਕਲਾਂ ਦੀ ਟੀਮ ਤੀਸਰੇ ਸਥਾਨ `ਤੇ ਰਹੀ।
ਇਸ ਮੌਕੇ ਤੇ ਸਤਪਾਲ ਸਿੰਘ (ਰਿਟਾ: ਜਿਲ੍ਹਾ ਸਪੋਰਟਸ ਅਫਸਰ ਤਰਨ ਤਾਰਨ), ਗੁਰਿੰਦਰ ਸਿੰਘ ਹੁੰਦਲ, ਸੀ: ਸਹਾਇਕ, ਨੇਹਾ ਚਾਵਲਾ ਕਲਰਕ, ਅਤੇ ਸਮੂਹ ਕੋਚਿਜ ਜਸਵੰਤ ਸਿਘ, ਵਿਨੋਦ ਸਾਂਗਵਾਨ, ਗੁਰਮੀਤ ਸਿੰਘ, ਰਵਿੰਦਰ ਸਿਘ ਬਿੰਦਾ, ਅਵਤਾਰ ਸਿੰਘ, ਇੰਦਰਵੀਰ ਸਿੰਘ, ਸਿਮਰਨਜੀਤ ਸਿੰਘ, ਸਵਿਤਾ ਕੁਮਾਰੀ, ਪਦਾਰਥ ਸਿੰਘ, ਕਰਨ ਸ਼ਰਮਾ, ਅਸ਼ੋਕ ਕੁਮਾਰ, ਨੀਤੂ ਸਭਰਵਾਲ, ਕੁਲਦੀਪ ਕੌਰ, ਰਾਜਬੀਰ ਕੌਰ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਖੇਡ ਪ੍ਰੇਮੀ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media