ਫਾਜ਼ਿਲਕਾ, 25 ਅਗਸਤ (ਵਨੀਤ ਅਰੋੜਾ/ਸ਼ਾਰਈਨ ਕੁੱਕੜ) – ਜ਼ਿਲ੍ਹਾ ਸਕੂਲੀ ਖੇਡਾਂ ਦੌਰਾਨ ਅੱਜ ਦੇ ਅੰਡਰ-14 ਸਾਲਾ ਮੈਚ ਸਥਾਨਕ ਸਰਵ ਹਿਤਕਾਰੀ ਸਕੂਲ ਵਿਖੇ ਕਰਵਾਏ ਗਏ ਜਿਥੇ ਜੋਨ ਦੀਆਂ 6 ਕ੍ਰਿਕੇਟ ਟੀਮਾਂ ਪੁੱਜੀਆਂ ਜਿਨ੍ਹਾਂ ਵਿਚੋਂ ਸਰਵ ਹਿਤਕਾਰੀ ਸਕੂਲ ਦੀ ਟੀਮ, ਡੀ.ਸੀ.ਡੀ.ਏ.ਵੀ. ਸਕੂਲ ਦੀ ਟੀਮ, ਚਾਨਕਿਆ ਮਾਡਲ, ਅਲਿਆਣਾ ਸਰਕਾਰੀ ਮਿਡਲ ਸਕੂਲ ਆਤਮ ਵਲੱਭ ਸਕੂਲ ਅਤੇ ਐਸ.ਕੇ.ਬੀ. ਡੀ.ਏ.ਵੀ. ਸਕੂਲ ਦੀ ਟੀਮ ਪੁੱਜੀ, ਜਿਨ੍ਹਾਂ ਵਿਚੋਂ ਪਿਛਲੇ ਸਾਲ ਦੀ ਜੇਤੂ ਸਰਵ ਹਿਤਕਾਰੀ ਅਤੇ ਉਪ ਜੇਤੂ ਡੀ.ਸੀ. ਡੀ.ਏ.ਵੀ. ਦੀ ਟੀਮ ਨੂੰ ਬਿਨ੍ਹਾਂ ਮੁਕਾਬਲਾ ਸੈਮੀ ਫਾਈਨਲ ਵਿਚ ਸਕੱਤਰ ਸਹਿਜਪਾਲ ਸਿੰਘ ਵੱਲੋਂ ਭੇਜਿਆ ਗਿਆ। ਬਾਕੀ ਚਾਰ ਟੀਮਾਂ ਦੇ ਮੈਚ ਕਰਵਾਏ ਗਏ। ਜਿਸ ਵਿਚ ਪਹਿਲਾਂ ਖੇਡਦਿਆਂ ਅਲਿਆਣਾ ਮਿਡਲ ਸਕੂਲ ਦੀ ਟੀਮ ਨੇ ਨਿਰਧਾਰਿਤ 16 ਓਵਰਾਂ ਵਿਚ 9 ਵਿਕਟਾਂ ਦੇ ਨੂਕਸਾਨ ‘ਤੇ 72 ਦੌੜਾਂ ਬਣਾਈਆਂ।ਜਿਸ ਦਾ ਪਿੱਛਾ ਕਰਨ ਉੱਤਰੀ ਆਤਮ ਵਲੱਭ ਸਕੂਲ ਦੀ ਟੀਮ 12.5 ਗੇਂਦਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ ਮੈਚ ਨੂੰ ਜਿੱਤ ਲਿਆ।ਦੂਜਾ ਮੈਚ ਐਸ.ਕੇ.ਬੀ. ਡੀ.ਏ.ਵੀ. ਤੇ ਚਾਨਕਿਆ ਮਾਡਲ ਹਾਈ ਸਕੂਲ ਵਿਚਕਾਰ ਹੋਇਆ ਜਿਸ ਵਿਚ ਟਾਸ ਜਿੱਤ ਕੇ ਐਸ.ਕੇ.ਬੀ. ਡੀ.ਏ.ਵੀ. ਨੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ। ਚਾਨਕਿਆ ਮਾਡਲ ਸਕੂਲ ਦੀ ਟੀਮ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ 14 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 81 ਦੌੜਾਂ ਬਣਾਈਆਂ।ਐਸ.ਕੇ.ਬੀ. ਡੀ.ਏ.ਵੀ. ਨੇ 8.4 ਗੇਂਦਾਂ ਵਿਚ ਮੈਚ ਜਿੱਤ ਲਿਆ ਜਿਸ ਵਿਚ ਐਸ.ਕੇ.ਬੀ.ਡੀ.ਏ.ਵੀ. ਦੇ ਕਪਤਾਨ ਵਿਪਨ ਕੁਮਾਰ 28 ਦੌੜਾਂ ਅਤੇ ਕਪਤਾਨ ਅਕਸ਼ਿਤਪੁਰੀ ਨੇ 38 ਨਾਬਾਦ ਦੌੜਾਂ ਬਣਾਈਆਂ। ਮੈਚ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਅਕਸ਼ਿਤਪੁਰੀ ਨੂੰ ਮੈਨ ਆਫ਼ ਦੀ ਮੈਚ ਦਿੱਤਾ ਗਿਆ।ਇਸ ਮੌਕੇ ਸਕੂਲੀ ਖੇਡਾਂ ਦੇ ਸਕੱਤਰ ਸਹਿਜਪਾਲ ਸਿੰਘ ਨੇ ਦੱਸਿਆ ਕਿ ਕੱਲ ਪਹਿਲਾ ਸੈਮੀ ਫ਼ਾਈਨਲ ਐਸ.ਕੇ.ਬੀ. ਡੀ.ਏ.ਵੀ. ਅਤੇ ਡੀ.ਸੀ. ਡੀ.ਏ.ਵੀ. ਤੇ ਦੂਜਾ ਸੈਮੀ ਫ਼ਾਈਨਲ ਸਰਵ ਹਿਤਕਾਰੀ ਅਤੇ ਚਾਨਕਿਆ ਮਾਡਲ ਵਿਚ ਵਿਚਕਾਰ ਖੇਡਿਆ ਜਾਵੇਗਾ। ਇਸ ਮੌਕੇ ਰਾਜੇਸ਼ ਸ਼ਰਮਾ, ਜਗਸੀਰ ਸਿੰਘ, ਕੁਲਵੰਤ ਭੰਡਾਰੀ, ਸੁਰਿੰਦਰ ਸਿੰਘ, ਏ.ਈ.ਓ. ਪਕੰਜ ਕੰਬੋਜ, ਸੰਦੀਪ ਅਬਰੋਲ ਵੀ ਹਾਜ਼ਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media