ਅੰਮ੍ਰਿਤਸਰ, 25 ਅਗਸਤ (ਪ੍ਰੀਤਮ ਸਿੰਘ)- ਗੁ੍ਰਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਹੋਰ ਆਧੁਨਿਕ ਬਣਾਉਣ ਵਾਸਤੇ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ (ਈ.ਆਰ.ਪੀ.) ਦੇ ਇੰਟੈਗਰਟ ਸਿਸਟਮ ਦਾ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਵਲੋਂ ਦਫ਼ਤਰ ਕੰਟਰੋਲਰ (ਪ੍ਰੀਖਿਆਵਾਂ) ਵਿਚ ਅੱਜ ਇਥੇ ਕੀਤਾ ਗਿਆ।
ਇਸ ਸਿਸਟਮ ਦੁਆਰਾ ਪ੍ਰਾਈਵੇਟ ਵਿਦਿਆਰਥੀ ਘਰ ਬੈਠੇ ਹੀ ਆਪਣਾ ਆਨ-ਲਾਈਨ ਦਾਖਲਾ ਫਾਰਮ ਭਰ ਸਕਣਗੇ। ਅਤੇ ਆਪਣੀ ਪ੍ਰੀਖਿਆ ਫੀਸ ਸਟੇਟ ਬੈਂਕ ਆਫ ਪਟਿਆਲਾ ਦੀ ਕਿਸੇ ਵੀ ਬ੍ਰਾਂਚ ਵਿਚ ਜਮ੍ਹਾ ਕਰਵਾ ਸਕਣਗੇ। ਇਸਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਹੈਲਪ ਡੈਸਕ ਯੂਨੀਵਰਸਿਟੀ ਦੇ ਕੰਪਿਊਟਰ ਸੈਟਰ, ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਖੋਲਿਆ ਗਿਆ ਹੈ, ਜਿਸ ਨਾਲ ਵਿਦਿਆਰਥੀ ਯੂਨੀਵਰਸਿਟੀ ਦੇ ਟੈਲੀਫੋਨ 2258802-09 ਦੇ ਫਅਭਯ 3216 ਜਾਂ 3224 ਤੇ ਸੰਪਰਕ ਕਰ ਸਕਦੇ ਹਨ।
ਵਾਈਸ-ਚਾਂਸਲਰ ਨੇ ਸਿਸਟਮ ਲਾਗੂ ਕਰਨ ਵਾਲੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧਾਈ ਦਿਤੀ। ਇਸ ਮੌਕੇ ਤੇ ਡਾ. ਸ਼ਰਨਜੀਤ ਸਿੰਘ ਢਿਲੋਂ, ਰਜਿਸਟਰਾਰ, ਡਾ. ਰੇਨੂੰ ਭਰਦਵਾਜ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਡਾ. ਗੁਰਵਿੰਦਰ ਸਿੰਘ, ਮੁਖੀ, ਕੰਪਿਊਟਰ ਸਾਇੰਸ ਅਤੇ ਇੰਜੀ: ਵਿਭਾਗ, ਡਾ. ਰਾਜੇਸ਼ ਕਾਲੀਆ, ਡਿਪਟੀ ਰਜਿਸਟਰਾਰ, ਸ. ਤੀਰਥ ਸਿੰਘ, ਇੰਚਾਰਜ ਕੰਪਿਊਟਰ ਸੈਂਟਰ, ਸ. ਸਰਬਜੀਤ ਸਿੰਘ ਅਤੇ ਸ੍ਰੀ ਸੰਜੇ ਸਰੀਨ ਸਿਸਟਮ ਮੈਨੇਜਰ ਹਾਜ਼ਰ ਸਨ। ਇਹ ਸਿਸਟਮ ਇਨਫਨਾਈਟ ਕੰਪਿਊਟਰ ਸਲਿਊਸ਼ਨਜ਼ ਲਿਮਟਿਡ, ਬੰਗਲੌਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੇ ਨੁਮਾਇਦੇ ਸ੍ਰੀ ਮਨੋਜ ਚਾਵਲਾ ਅਤੇ ਸਤਿੰਦਰ ਸਿੰਘ ਵੀ ਇਸ ਮੌਕੇ ਤੇ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …