ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਨਾਲ-ਨਾਲ ਫੌਜੀ ਹਸਪਤਾਲ ਦੀ ਵੀ ਲਈ ਮਦਦ
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜੌੜਾ ਫਾਟਕ ਵਿਖੇ ਹੋਏ ਹਾਦਸੇ ਦੀ ਖ਼ਬਰ ਸੁਣਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ
ਹਦਾਸੇ ਦੇ ਸਾਰੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਐਲਾਨ ਕੀਤਾ ਹੈ।ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਟੈਲੀਫੋਨ ’ਤੇ ਹਾਦਸੇ ਲਈ ਦੁੱਖ ਦਾ ਇਜ਼ਹਾਰ ਕਰਦੇ ਮੁੱਖ ਮੰਤਰੀ ਦੀ ਤਰਫੋਂ ਜਾਣਕਾਰੀ ਦਿੰਦੇ ਦੱਸਿਆ ਕਿ ਇਲਾਜ ਲਈ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲ ਖੁੱਲੇ ਰਹਿਣਗੇ ਅਤੇ ਲੋਕ ਜਿੱਥੇ ਚਾਹੁਣ ਜਖਮੀਆਂ ਦਾ ਇਲਾਜ ਕਰਵਾਉਣ, ਇਸ ਦਾ ਖਰਚਾ ਸਰਕਾਰ ਕਰੇਗੀ।
ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਸਾਰਾ ਪ੍ਰਸ਼ਾਸਨ ਹਸਪਤਾਲਾਂ ਵਿਚ ਮਰੀਜਾਂ ਦਾ ਪ੍ਰਬੰਧ ਕਰਨ ਵਿਚ ਲੱਗੇ ਰਹੇ।ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲ ਅਤੇ ਆਰਮੀ ਦੇ ਹਸਪਤਾਲਾਂ ਦੀ ਵੀ ਮਦਦ ਲਈ ਗਈ ਹੈ।ਡਿਪਟੀ ਕਮਿਸ਼ਨਰ ਦਫਤਰ ਤੋਂ ਇਲਾਵਾ ਐਸ.ਸ੍ਰੀਵਾਸਤਵਾ ਕਮਿਸ਼ਨਰ ਪੁਲਿਸ ਤੇ ਉਨਾਂ ਦੀ ਟੀਮ ਜ਼ਖਮੀਆਂ ਦੀ ਸਾਂਭ-ਸੰਭਾਲ ਵਿਚ ਲੱਗੀ ਹੋਈ ਹੈ।ਜ਼ਖਮੀਆਂ ਨੂੰ ਲੋੜ ਅਨੁਸਾਰ ਖੂਨ ਦੀ ਕਮੀ ਪੂਰੀ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਤੇ ਖੂਨਦਾਨੀ ਗਰੁੱਪਾਂ ਦੀ ਮਦਦ ਲਈ ਗਈ ਹੈ।
Punjab Post Daily Online Newspaper & Print Media