Thursday, October 8, 2026

ਲਵਾਰਿਸ ਵਿਅਕਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਥਾਨਕ ਦੁਰਗਿਆਨਾ ਮੰਦਰ ਚੌਂਕੀ ਇੰਚਾਰਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 19 ਅਕਤੂਬਰ PPN22102018062018 ਨੂੰ ਅੰਧ ਵਿਦਿਆਲਿਆ ਸਕੂਲ ਨੇੜੇ ਲੋਹਗੜ ਚੌਂਕ ਵਿਖੇ ਇੱਕ ਵਿਅਕਤੀ ਦੀ ਅਚਾਨਕ ਕੁਦਰਤੀ ਮੌਤ ਹੋ ਗਈ ਸੀ।ਇਸ ਦੇ ਵਾਰਸਾਂ ਦਾ ਅਤੇ ਤੱਕ ਕੋਈ ਪਤਾ ਨਹੀਂ ਲੱਗਾ। ਬੁਲਾਰੇ ਨੇ ਦੱਸਿਆ ਕਿ ਲਾਸ਼ ਦੀ ਸਨਾਖਤ ਕਰਨ ਲਈ ਉਸ ਦੀ ਲਾਸ਼ ਬਾਡੀ ਮੋਰਚਰੀ ਵਿਚ 72 ਘੰਟੇ ਲਈ ਰੱਖੀ ਗਈ ਹੈ। ਮ੍ਰਿਤਕ ਦੀ ਉਮਰ ਕਰੀਬ 48-50 ਸਾਲ, ਰੰਗ ਕਾਲਾ, ਕੱਦ 5’ ਫੁੱਟ 6/7’’ ਇੰਚ ਸਿਹਤ ਸ਼ੁਦਾ ਸਿਰ ਤੋਂ ਮੋਨਾ, ਦਾੜੀ ਕਤਰਾਵੀਂ ਹੈ ਅਤੇ ਕਪੜੇ ਪੈਂਟ ਰੰਗ ਬਿਸਕੁਟ, ਕਮੀਜ ਡੱਬੀਦਾਰ ਰੰਗ ਖਾਕੀ ਤੇ ਚਿੱਟਾ ਅੰਡਰਵੀਅਰ ਰੰਗ ਸੁਰਮਾ ਪਾਇਆ ਹੋਇਆ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਚੌਂਕੀ ਦੁਰਗਿਆਨਾ ਮੰਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply