Thursday, October 15, 2026

ਕਿਰਤੀ ਕਿਸਾਨ ਯੂਨੀਆਂ ਤੇ 17 ਕਿਸਾਨ ਜਥੇਬੰਧੀਆਂ ਵੱਲੋਂ ਡੀ.ਸੀ.ਦਫਤਰ ਮੂਹਰੇ ਧਰਨਾ

PPN230202

ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਪਾਵਰ ਕਾਮ ਦਫ਼ਤਰ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਕਰਦਿਆਂ ਮਾਰੇ ਗਏ ਇਕ ਕਿਸਾਨ, ਹਜਾਰਾਂ ਪ੍ਰਦਰਸ਼ਨਕਾਰੀਆ ਖਿਲਾਫ਼ ਕੇਸ ਦਰਜ ਕਰਨ ਅਤੇ 15 ਕਿਸਾਨ ਆਗੂਆਂ ਨੂੰ ਜੇਲ ਵਿਚ ਸੁੱਟ ਦੇਣ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਤੇ ਹੋਰ 17 ਕਿਸਾਨ ਜਥੇਬੰਦੀਆਂ ਵੱਲੋ ਡਿਪਟੀ ਕਿਮਸ਼ਨਰ ਦੇ ਦਫ਼ਤਰ ਮੂਹਰੇ ਰੋਸ ਰੈਲੀ ਕਰਕੇ ਧਰਨਾ ਦਿੱਤਾ ਗਿਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਦਾਤਾਰ ਸਿੰਘ ਨੇ ਗੋਲੀਆ ਚਲਾਉਣ ਤੋਂ ਇਲਾਵਾ ਪਿੰਡ ਗੱਗੋ ਮਾਹਲ ਵਿਖੇ ੯ ਮਜਦੂਰਾਂ ਦੇ ਘਰ ਢਾਹੁਣ ਅਤੇ ਪਿੰਡ ਭਿੱਟੇ ਵੱਡ ਵਿਖੇ ਸੱਤਾਧਾਰੀਆ ਵੱਲੋਂ ਕੀਤੀ ਗਈ ਗੂੰਡਾਗਰਦੀ ਦੀ ਘਟਨਾ ਸਬੰਧੀ ਪੁਲਿਸ ਅਧਿਕਾਰੀਆ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਦੋਸ਼ੀਆਂ ਖਿਲਾਫ ਕਾਰਵਾਈ ਤੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ।ਇਸ ਮੌਕੇ ਗੁਰਸਾਹਿਬ ਸਿੰਘ ਚਾਟੀਵਿੰਡ, ਸਤਨਾਮ ਸਿੰਘ ਝੰਡੇਰ,  ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ ਆਦਿ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply