
ਅੰਮ੍ਰਿਤਸਰ, 26 ਫਰਵਰੀ (ਪ੍ਰਵੀਨ ਸਹਿਗਲ) – ਪੀ.ਟੀ ਆਈ ਦੇ ਪ੍ਰੈਸ ਫੋਟੋ ਗ੍ਰਾਫਰ ਦੀਪਕ ਸ਼ਰਮਾਂ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ ਕਰਦਿਆ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਸੱਗੂ ਨੇ ਕਿਹਾ ਹੈ ਕਿ ਦੀਪਕ ਸ਼ਰਮਾਂ ਨੇਕ ਦਿਲ ਇਨਸਾਨ ਸਨ ਅਤੇ ਆਪਣੇ ਕੌਮ ਪ੍ਰਤੀ ਸਮਰਪਿਤ ਭਾਵਨਾ ਰੱਖਦੇ ਸਨ। ਸਰਮਾਂ ਦੇ ਤੁਰ ਜਾਣ ਨਾਲ ਉਸਦੇ ਪਰੀਵਾਰ ਤੋਂ ਇਲਾਵਾ ਮੰਡੀਆ ਜਗਤ ਨੂੰ ਵੀ ਵੱਡਾ ਘਾਟਾ ਲਿਆ ਹੈ, ਜੋ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ । ਦੀਪਕ ਸ਼ਰਮਾ ਦੇ ਪ੍ਰੀਵਾਰ ਨਾਲ ਦੁਖ ਪ੍ਰਗਟ ਕਰਨ ਵਾਲਿਆ ਵਿਚ ਪ੍ਰਵੀਨ ਸਹਿਗਲ, ਜਸਪ੍ਰੀਤ ਸਿੰਘ, ਰਵਿੰਦਰ ਸਿੰਘ, ਪ੍ਰੈਸ ਫੋਟੋ ਗ੍ਰਾਫਰ ਬੱਬਲੂ, ਹੇਮੰਤ, ਆਰ.ਕੇ., ਨਰਿੰਦਰਪਾਲ ਸਿੰਘ, ਜਸਬੀਰ ਸਿੰਘ ਸੱਗੂ, ਗੁਰਨਾਮ ਸਿੰਘ ਬੁੱਟਰ, ਨਿਰਮਲ ਸਿੰਘ ਚੌਹਾਨ, ਹੈਪੀ ਭੀਲ, ਸੁਖਬੀਰ ਸਿੰਘ, ਮਨਿੰਦਰ ਸਿੰਘ ਗੋਰੀ ਆਦਿ ਵੀ ਸ਼ਾਮਲ ਸਨ।