ਬਠਿੰਡਾ, 25 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਬਠਿੰਡਾ ਦੇ ਪੋਸਟ ਗਰੈਜ਼ੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਐਸਕੀ ਕਲੱਬ ਵੱਲੋਂ ਪ੍ਰੋ. ਅਨੁਜਾ ਪੁਰੀ ਅਤੇ ਪ੍ਰੋ. ਨੀਤੂ ਦੀ ਅਗਵਾਈ ਹੇਠ ਬਾਲ ਪੇਟਿੰਗ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿਚ ਮੋਹਿਤ ਨੇ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਵਰੇਸ਼ ਗੁਪਤਾ ਦਾ ਸਵਾਗਤ ਕੀਤਾ।ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪਾਣੀ ਬਚਾਉਣ, ਗਲੋਬਲ ਵਾਰਮਿੰਗ, ਧਰਤੀ ਬਚਾਉਣ, ਨਸ਼ਿਆਂ ਤੋ ਦੂਰ ਰਹਿਣ ਆਦਿ ਵਰਗੇ ਵਿਸ਼ੇ ਸ਼ਾਮਿਲ ਹਨ। ਇਸ ਪ੍ਰਤੀਯੋਗਤਾ ਦੀ ਜਜਮੈਂਟ ਪ੍ਰੋ. ਰਾਕੇਸ਼ ਪੁਰੀ ਅਤੇ ਪ੍ਰੋ. ਸਵਰਨਜੀਤ ਕੌਰ ਨੇ ਕੀਤੀ।ਪਹਿਲਾ ਸਥਾਨ ਵਿਦਿਆਰਥਣ ਸਨੇਹਾ, ਦੂਜਾ ਸਥਾਨ ਰਜਨੀ ਅਤੇ ਤੀਜਾ ਸਥਾਨ ਨਿਖਿਲ ਚਾਵਲਾ ਨੇ ਪ੍ਰਾਪਤ ਕੀਤਾ।ਪ੍ਰਿਸੀਪਲ ਡਾ. ਸੰਜੀਵ ਸ਼ਰਮਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਡਾ. ਵੰਦਨਾ ਜਿੰਦਲ ਨੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੱਤੀ। ਇਸ ਦੌਰਾਨ ਪੋ੍ਰ. ਪਵਨ ਕੁਮਾਰ, ਡਾ. ਕੁਸਮ ਗੁਪਤਾ, ਪ੍ਰੋ. ਸਵਰਨਜੀਤ ਕੌਰ, ਪ੍ਰੋ. ਨੀਤੂ, ਪ੍ਰੋ. ਰਿਸ਼ਮ ਮਹਿਤਾ, ਪੋ੍ਰ. ਨਮਨ ਬਾਂਸਲ, ਪ੍ਰੋ. ਮਨਪ੍ਰੀਤ ਕੌਰ, ਰੇਸ਼ਮ ਸਿੰਘ, ਬਲਤੇਜ ਸਿੰਘ ਅਤੇ ਘਨਸ਼ਾਮ ਹਾਜ਼ਰ ਰਹੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …