ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਇਲਾਕੇ `ਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਕਸ਼ਮੀ ਨਾਰਾਿੲਣ ਮੰਦਿਰ ਵਿਖੇ ਕਰਵਾ ਚੌਥ ਦਾ ਤਿਓਹਾਰ ਰਵਾਇਤੀ ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਾਰਾ ਦਿਨ ਸੁਹਾਗਣਾਂ ਦਾ ਤਾਂਤਾ ਲੱਗਾ ਰਿਹਾ।ਸ਼ਾਮ ਹੁੰਦਿਆਂ ਹੀ ਵੱਡੀ ਗਿਣਤੀ `ਚ ਪੁੱਜੀਆਂ ਸੁਹਾਗਣਾਂ ਨੂੰ ਮੰਦਰ ਦੀ ਪੰਡਿਤਾਣੀ ਨੇ ਕਰਵਾ ਚੌਥ ਦੇ ਵਰਤ ਦੀ ਕਥਾ ਸੁਣਾਈ ਅਤੇ ਸੁਹਾਗਣਾਂ ਨੇ ਕਰਵਾ ਵੀ ਵਟਾਇਆ।ਇਥੇ ਪੁੱਜੀਆਂ ਸੁਹਾਗਣਾਂ ਨੇ ਸੁਹਾਗ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਮਾਤਾ ਜੀ ਦਾ ਅਸ਼ੀਰਵਾਦ ਲ਼ਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …