ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ, ਜਿਸ ਨੂੰ ਆਨ ਟਾਈਮ ਵਰਲਡ ਮੀਡੀਆ
ਵੱਲੋਂ ਆਪਣੀ ਬ੍ਰੈਂਡ ਅੰਬੈਸਡਰ ਚੁਣਿਆ ਗਿਆ ਹੈ।ਉਸ ਨੂੰ 26 ਅਕਤੂਬਰ ਨੂੰ ਨੋਇਡਾ ਬੁਲਾ ਕੇ ਓ.ਟੀ.ਡਬਲਿਯੂ.ਐਮ ਦੇ ਫਾਉਂਡਰ ਵੀ.ਗੋਸਵਾਮੀ ਅਤੇ ਸਲਾਹਕਾਰ ਵਰੁਣ ਬਾਂਸਲ ਨੇ ਬ੍ਰੈਂਡ ਅੰਬੈਡਸਰ ਦਾ ਐਗਰੀਮੈਂਟ ਕੀਤਾ।ਸਥਾਨਕ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੰਨੀ ਪਰੀ ਸਹਿਜਪ੍ਰੀਤ ਕੌਰ ਨੇ ਦੱਸਿਆ ਕਿ ਇਹ ਸਭ ਪ੍ਰਮਾਤਮਾ ਦੀ ਮਿਹਰ ਅਤੇ ਉਸ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਸਦਕਾ ਹੋਇਆ।ਸਹਿਜਪ੍ਰੀਤ ਦੇ ਮਾਤਾ-ਪਿਤਾ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਧੀ ਇਸ ਮੁਕਾਮ ’ਤੇ ਪਹੰੁਚੀ ਹੈ।ਉਨ੍ਹਾਂ ਦੱਸਿਆ ਕਿ ਸਹਿਜਪ੍ਰੀਤ ਜਲਦ ਹੀ ਸ਼ਾਰਟ ਹਿੰਦੀ ਮੂਵੀ ‘ਚ ਵੀ ਕੰਮ ਕਰੇਗੀ ਅਤੇ ਉਹ ਟੇਲੈਂਟ ਕੀ ਖੋਜ਼ ਸੀਜਨ-1 ਦੇ ਫਾਈਨਲ ਮੁਕਾਬਲੇ ਲਈ ਸਟੈਪ ਅੱਪ ਡਾਂਸ ਅਕੈਡਮੀ ’ਚ ਤਿਆਰੀ ਵੀ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਔਨ ਟਾਈਮ ਵੱਲੋਂ ਬਠਿੰਡਾ ਵਿਖੇ ਡਾਂਸ ਅਕੈਡਮੀ ਖੋਲ੍ਹੀ ਜਾ ਰਹੀ ਹੈ, ਜਿਸ ਦਾ ਮੰਤਵ ਹੋਣਹਾਰ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ।
ਇਸ ਮੌਕੇ ਉਨ੍ਹਾਂ ਫਿਰ ਸਹਿਜਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਉਹ ਹੁਣ ਤੱਕ ਮਿਸ ਜੂਨੀਅਰ ਬਠਿੰਡਾ, ਆਈ.ਐਮ ਪੰਜਾਬਣ, ਵੈਸਟ ਡਾਂਸ, ਮਿਸ ਲਿਟਲ ਪੰਜਾਬਣ ਬਠਿੰਡਾ ਆਦਿ ਦੀ ਜੇਤੂ ਰਹਿ ਚੁੱਕੀ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media