ਬਟਾਲਾ, 28 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਆਏ ਦਿਨ ਹਰ ਪਾਸੇ ਪ੍ਰਦੂਸ਼ਣ ਤੋਂ ਸਮਾਜ ਨੂੰ ਬਚਾਉਣ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ
ਹਨ।ਆ ਰਹੇ ਦਿਵਾਲੀ ਦੇ ਤਿਓਹਾਰ ਮੌਕੇ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਣ ਲਈ ਡੀ.ਏ.ਵੀ ਹਾਈ ਸਕੂਲ ਕਿਲਾ ਮੰਡੀ ਬਟਾਲਾ ਸਕੂਲ ਪ੍ਰਿੰਸੀਪਲ ਰਜਨੀ ਸਲਹੋਤਰਾ ਵਲੋ ਸਕੂਲ ਦੀ ਸਭਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲ ਕੇ ਲੋਕਾਂ ਨੂੰ ਜਗਾਰੁਕ ਕਰਨ ਦੀ ਅਪੀਲ ਕੀਤੀ ਗਈ।ਉਨਾਂ ਕਿਹਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਖੁਸ਼ੀਆਂ ਦਾ ਤਿਉਹਾਰ ਪਟਾਕੇ ਚਲਾਉਣ ਤੋਂ ਬਗੈਰ ਮਨਾਇਆ ਜਾਵੇ।ਇਸ ਨਾਲ ਜਿਥੇ ਸਾਹ ਦੇ ਰੋਗੀ ਤੇ ਹਸਪਤਾਲਾਂ ਵਿਚ ਪਏ ਮਰੀਜ਼ ਰਾਹਤ ਮਹਿਸੂਸ ਕਰਨਗੇ, ਉਥੇ ਆਲੇ-ਦੁਆਲੇ ਨੂੰ ਗੰਦਲੀਆਂ ਗੈਸਾਂ ਅਤੇ ਧੂੰਏ ਤੋ ਬਚਾਇਆ ਜਾ ਸਕੇਗਾ।ਇਸ ਸਮੇਂ ਵਿਦਿਆਰਥੀਆਂ ਨੇ ਭਰੋਸਾ ਦਿੱਤਾ ਕਿ ਉਹ ਨਾ ਸਿਰਫ ਪਟਾਕਾ ਰਹਿਤ ਦਿਵਾਲੀ ਮਨਾਉਣਗੇ, ਬਲਕਿ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media