Friday, April 24, 2026

ਵਿਜੀਲੈਂਸ ਟੀਮ ਨੇ ਲਗਾਇਆ ਜਾਗਰੂਕਤਾ ਕੈਪ

ਭੀਖੀ/ਮਾਨਸਾ, 29 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਵਿਜੀਲੈਂਸ ਵਿਭਾਗ ਵਲੋ ਲੋਕਾਂ ਨੂੰ ਜਾਗਰੂਕ ਕਰਨ ਲਈ 29 ਅਕਤੂਬਰ ਤੋਂ 3 ਨਵੰਬਰ ਤੱਕ PPN3010201804ਮਨਾਏ ਜਾ ਰਹੇ ਜਾਗਰੂਕਤਾ ਹਫਤੇ ਦੇ ਤਹਿਤ ਇੰਸਪੈਕਟਰ ਸੱਤਪਾਲ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਵਲੋਂ ਤਹਿਸੀਲ ਕੰਪਲੈਕਸ ਮਾਨਸਾ ਵਿਖੇ ਇੱਕ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਸੱਤਪਾਲ ਸਿੰਘ ਨੇ ਕਿਹਾ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ, ਕਰਮਚਾਰੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦਾ ਹੋਵੇ, ਜਾ ਕਿਸੇ ਕੰਮ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੋਵੇ ਤਾਂ ਤਰੁੰਤ ਉਸ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ।ਊਨਾ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਕਰਮਚਾਰੀ ਨੇ ਆਪਣੇ ਅਹੁੱਦੇ ਦੀ ਦੁਰਵਰਤੋਂ ਕਰਕੇ ਆਪਣੀ ਆਮਦਨ ਤੋਂ ਵੱਧ ਜਮੀਨ ਜਾਇਦਾਦ ਬਣਾਈ ਹੈ ਤਾਂ ਉਸ ਦੀ ਸੂਚਨਾ ਵੀ ਵਿਜੀਲੈਂਸ ਨੂੰ ਦਿੱਤੀ ਜਾਵੇ।ਊਨਾ ਕਿਹਾ ਕਿ ਕਿਸੇ ਵੀ ਰਿਸ਼ਵਤ/ ਭ੍ਰਿਸ਼ਟਾਚਾਰ ਮਾਮਲੇ ਦੀ ਇਤਲਾਹ ਵਿਜੀਲੈਂਸ ਦਫਤਰ ਮਾਨਸਾ ਦੇ ਫੋਨ ਨੰਬਰ 01652-230222 ਜਾ ਵਿਜੀਲੈਂਸ ਪੰਜਾਬ ਦੇ ਹੈਡ ਆਫਿਸ ਚੰਡੀਗੜ੍ਹ ਦੇ ਟੋਲ ਫ੍ਰੀ ਨੰਬਰ 180018001000 `ਤੇ ਵੀ ਦਰਜ ਕਰਾਈ ਜਾ ਸਕਦੀ ਹੈ।ਇਸ ਮੌਕੇ ਥਾਣੇਦਾਰ ਹਰਜਿੰਦਰ ਸਿੰਘ, ਗੁਰਜੰਟ ਸਿੰਘ, ਸੀਤਾ ਸਿੰਘ ਆਦਿ ਵਿਜੀਲੈਂਸ ਕਰਮਚਾਰੀ ਵੀ ਮੌਜੂਦ ਸਨ।
 

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply