Tuesday, September 22, 2026

ਰੋਮਾਂਚਿਕ ਮੋਟਰਸਾਈਕਲ ਸਟੰਟ ਸ਼ੋਅ ਦਾ ਆਯੋਜਨ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬਜਾਜ ਕੇ.ਟੀ.ਐਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ  ਕੈਂਪਸ ਵਿਚ ਇਕ ਰੋਮਾਂਚਿਕ PPN3010201805ਸਟੰਟ ਸ਼ੋਅ ਦਾ ਆਯੋਜਨ ਕੀਤਾ।ਇਸ ਦਾ ਮੰਤਵ ਰੋਮਾਂਚ ਪੰਸਦ ਲੋਕਾਂ ਨੰੂ ਹੈਰਤਅੰਗੇਜ਼ ਕਾਰਨਾਮਿਆਂ ਦੇ ਰੂਬਰੂ ਕਰਵਾਉਣਾ ਸੀ ।  ਇਸ ਸਟੰਟ ਸ਼ੌਅ ਵਿਚ ਚਾਰ ਪ੍ਰੋਫੈਸ਼ਨਲ ਰਾਇਡਰਾਂ ਨੇ ਯੂਰੋਪ ਦੀ ਮੰਨੀ ਪ੍ਰਮੰਨੀ ਕੇ.ਟੀ.ਐਮ ਬਾਇਕਾਂ `ਤੇ ਕਰਤਬ ਪੇਸ਼ ਕੀਤੇ ।ਇਸ ਤੋਂ ਪਹਿਲਾਂਇਹ ਸਟੰਟ ਸ਼ੌਅ ਸੂਰਤ, ਰਾਜਕੋਟ, ਅਹਿਮਦਾਬਾਦ, ਕੰਚੀਪੁਰਮ, ਕੋਇਮਬਟੂਰ, ਚੈਨਈ, ਲੱਖਨਉ, ਇੰਦੌਰ, ਜੰਮੂ, ਜਲੰਧ ਸਮੇਤ ਦੇਸ਼ ਦੇ ਵੱਖ ਵੱਖ ਹਿਸਿਆਂ `ਚ ਕਰਵਾਇਆ ਜਾ ਚੁੱਕਾ ਹੈ ।
ਬਜਾਜ ਆਉਟੋ ਲਿਮ. ਦੇ ਪ੍ਰੋਬਾਇਕਿੰਗ ਦੇ ਮੁਖੀ ਅਮਿਤ ਨੰਦੀ ਨੇ ਦਸਿਆ ਕਿ ਕੇ.ਟੀ.ਐਮ ਦੇ ਮੋਟਰਸਾਈਕਲ  ਹਮੇਸ਼ਾਂ ਰੋਮਾਂਚ ਦਾ ਅਹਿਸਾਸ ਕਰਵਾਉਂਦੇ ਰਹੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply